ਪਹਾੜੀ ਗਾਜਰਾਂ ਵਾਲੀਆਂ ਮੱਕੀ ਦੀਆਂ ਰੋਟੀਆਂ ਕਿਵੇਂ ਪਕਾਈਏ ?
Ingredients-
1. ਮੱਕੀ ਦਾ ਆਟਾ
2. ਕਦੂਕਸ਼ ਕੀਤੀਆਂ ਗਾਜਾਰਾਂ
3. ਕੱਦੂਕਸ਼ ਕੀਤਾ ਹਰਾ ਆਉਲਾ
4. ਹਰਾ ਧਨੀਆ, ਪਾਲਕ, ਬਰੀਕ ਕੱਟਿਆ ਪਿਆਜ, ਲਸਣ, ਅਦਰਕ, ਅਤੇ ਹਰੀ ਮਿਰਚ
5. ਸਾਬਤ ਅਤੇ ਪੀਸਿਆ ਮਸਾਲਾ, ਲੂਣ ਅਤੇ ਹਲਦੀ
ਦੋਸਤੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਆਪਾਂ ਖਾਣਾ ਬਣਾਉਂਦੇ ਸਮੇਂ ਬਹੁਤ ਸਾਰੇ ਨਵੇਂ ਨਵੇਂ ਤਜਰਬੇ ਕਰਦੇ ਰਹਿੰਦੇ ਹਾਂ। ਪਿਛਲੀ ਵਾਰ ਦੇ ਤਜ਼ਰਬੇ ਵਿੱਚ ਆਪਾਂ ਚੁਕੰਦਰਾਂ ਵਾਲੀਆਂ ਮੱਕੀ ਦੀਆਂ ਰੋਟੀਆਂ ਪਕਾਈਆਂ ਸਨ ਪਰ ਅੱਜ ਦੇ ਇਸ ਤਜਰਬੇ ਵਿੱਚ ਆਪਾਂ ਪਹਾੜੀ ਗਾਜਰਾਂ ਵਾਲੀਆਂ ਮੱਕੀ ਦੀਆਂ ਰੋਟੀਆਂ ਪਕਾਈਆਂ ਹਨ।
ਦੋਸਤੋ ਤੁਹਾਨੂੰ ਪਤਾ ਹੈ ਕਿ ਗਰਮੀ ਦੇ ਮੌਸਮ ਦੇ ਵਿੱਚ ਪੰਜਾਬ ਦੀ ਜਮੀਨ ਵਿੱਚੋਂ ਪੈਦਾ ਹੋਈਆਂ ਗਾਜਰਾਂ ਉਪਲਬਧ ਨਹੀਂ ਹੁੰਦੀਆਂ, ਇਸ ਦੇ ਲਈ ਤੁਸੀਂ ਪਹਾੜੀ ਗਾਜਰਾਂ ਦਾ ਇਸਤੇਮਾਲ ਕਰ ਸਕਦੇ ਹੋ। ਪਹਾੜੀ ਗਾਜਰ ਸੰਤਰੀ ਲਾਲ ਰੰਗ ਦੀ ਹੁੰਦੀ ਹੈ ਅਤੇ ਅੱਜ ਕੱਲ ਆਸਾਨੀ ਨਾਲ ਉਪਲਬਧ ਹੋ ਜਾਂਦੀ ਹੈ। ਇਸ ਦਾ ਭਾਅ ਵੀ ਕੋਈ ਬਹੁਤਾ ਮਹਿੰਗਾ ਨਹੀਂ ਹੁੰਦਾ।
ਗਾਜਰਾਂ ਵਾਲੀਆਂ ਮੱਕੀ ਦੀਆਂ ਰੋਟੀਆਂ ਪਕਾਉਣ ਦੀ ਵਿਧੀ/Makki Root Baking Method
ਗਾਜਰਾਂ ਵਾਲੀਆਂ ਮੱਕੀ ਦੀਆਂ ਰੋਟੀਆਂ ਪਕਾਉਣ ਦੀ ਵਿਧੀ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਗਾਜਰਾਂ ਲਿਆ ਕੇ ਉਹਨਾਂ ਨੂੰ ਚੰਗੀ ਤਰ੍ਹ ਧੋ ਲਵੋ ਅਤੇ ਜੇਕਰ ਕੋਈ ਖਰਾਬ ਛਿਲਕਾ ਮੌਜੂਦ ਹੈ ਤਾਂ ਉਹ ਉਤਾਰ ਦੇਵੋ। ਹੁਣ ਗਾਜਰਾਂ ਨੂੰ ਕੱਦੂਕਸ਼ ਕਰ ਲਵੋ।
ਇਸ ਤੋਂ ਬਾਅਦ ਇਸ ਵਿੱਚ ਹੋਰ ਜਰੂਰੀ ਚੀਜ਼ਾਂ ਜਿਵੇਂ ਕਿ ਧਨੀਆ, ਪਾਲਕ ਅਤੇ ਮੇਥੀ ਵਗੈਰਾ ਨੂੰ ਵੀ ਜੇਕਰ ਉਪਲਬਧ ਹੋਣ ਤਾਂ ਐਡ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਨਾਲ ਮੈਂ ਇਸ ਵਿੱਚ ਥੋੜਾ ਜਿਹਾ ਬਰੀਕ ਕੱਟਿਆ ਹੋਇਆ ਪਿਆਜ਼ ਅਤੇ ਲਸਣ ਵੀ ਪਾ ਦਿੰਦਾ ਹਾਂ। ਅੱਜ ਦੀਆਂ ਇਹਨਾਂ ਰੋਟੀਆਂ ਵਿੱਚ ਮੈਂ ਇੱਕ ਹਰਾ ਕੱਚਾ ਆਮਲਾ ਕੱਦੂਕਸ਼ ਕਰਕੇ ਪਾਇਆ ਹੈ ਤਾਂ ਕਿ ਰੋਟੀਆਂ ਦੇ ਸਵਾਦ ਨੂੰ ਹੋਰ ਵੀ ਵਧਾਇਆ ਜਾ ਸਕੇ। ਇਸ ਤਰ੍ਹਾਂ ਸਾਨੂੰ ਸਾਰੇ ਜਰੂਰੀ ਜਰੂਰੀ ਤੱਤ ਵੀ ਮਿਲ ਸਕਣਗੇ ਅਤੇ ਸਾਡੇ ਅਮੀਨੋ ਐਸਡ ਦੀ ਕੰਪਲੀਟ ਲੜੀ ਸਾਡੇ ਖਾਣੇ ਵਿੱਚੋਂ ਸਾਨੂੰ ਪ੍ਰਾਪਤ ਹੋ ਜਾਵੇਗੀ। ਰੋਟੀਆਂ ਦੇ ਸਵਾਦ ਨੂੰ ਵਧਾਉਣ ਲਈ ਤੁਸੀਂ ਇਸ ਵਿੱਚ ਅਨਾਰਦਾਣਾ ਵੀ ਐਡ ਕਰ ਸਕਦੇ ਹੋ ਜੋ ਕਿ ਗਰਮੀਆਂ ਵਿੱਚ ਮੇਦੇ ਲਈ ਕਾਫੀ ਚੰਗਾ ਹੁੰਦਾ ਹੈ।
ਇਸ ਦੇ ਨਾਲ ਨਾਲ ਇਸ ਵਿੱਚ ਤੁਸੀਂ ਪੀਸਿਆ ਹੋਇਆ ਮਸਾਲਾ ਅਤੇ ਸਾਬਤ ਮਸਾਲਾ ਜਿਵੇਂ ਜੀਰਾ, ਧਨੀਆ ਅਤੇ ਕਾਲੀ ਮਿਰਚ ਵੀ ਐਡ ਕਰ ਸਕਦੇ ਹੋ। ਹੁਣ ਇਸ ਵਿੱਚ ਬਰੀਕ ਕੱਟੀਆਂ ਹੋਈਆਂ ਕੁਝ ਹਰੀਆਂ ਮਿਰਚਾਂ ਪਾ ਲਵੋ। ਹੁਣ ਇਸ ਵਿੱਚ ਮੱਕੀ ਦਾ ਆਟਾ ਮਿਕਸ ਕਰੋ। ਆਟੇ ਦੀ ਮਿਕਦਾਰ ਗਾਜਰਾਂ ਦੀ ਮਕਦਾਰ ਦੇ ਅਨੁਸਾਰ ਤੈਅ ਕੀਤੀ ਜਾ ਸਕਦੀ ਹੈ ਜੇਕਰ ਦੋ ਤਿੰਨ ਵੱਡੀਆਂ ਗਾਜਰਾਂ ਹਨ ਤਾਂ ਇਸ ਵਿੱਚ ਦੋ ਤਿੰਨ ਮੁੱਠੀਆਂ ਮੱਕੀ ਦੇ ਆਟੇ ਦੀਆਂ ਪਾਈਆਂ ਜਾ ਸਕਦੀਆਂ ਹਨ। ਜੇਕਰ ਮੱਕੀ ਦੇ ਆਟੇ ਦੀ ਮਿਕਦਾਰ ਜਿਆਦਾ ਘੱਟ ਹੋਵੇ ਤਾਂ ਰੋਟੀਆਂ ਟੁੱਟਣ ਲੱਗਦੀਆਂ ਹਨ। ਇਸ ਲਈ ਮਿਕਦਾਰ ਨੂੰ ਬਰਾਬਰ ਹੀ ਰੱਖਿਆ ਜਾਵੇ।
ਜਦੋਂ ਸਾਰਾ ਮਿਕਚਰ ਤਿਆਰ ਹੋ ਜਾਵੇ ਤਾਂ ਇਸ ਵਿੱਚ ਗਰਮ ਪਾਣੀ ਪਾ ਕੇ ਮੱਕੀ ਦੇ ਆਟੇ ਨੂੰ ਗੁੰਨੋ। ਆਟਾ ਗੁੰਨਣ ਤੋਂ ਬਾਅਦ ਆਪਣੀ ਲੋੜ ਅਨੁਸਾਰ ਪੇੜੇ ਵੱਡੇ ਜਾਂ ਛੋਟੇ ਕੀਤੇ ਜਾ ਸਕਦੇ ਹਨ।
ਮੱਕੀ ਦੀਆਂ ਰੋਟੀਆਂ ਨੂੰ ਪਕਾਉਣ ਦਾ ਤਰੀਕਾ
ਮੱਕੀ ਦੀਆਂ ਰੋਟੀਆਂ ਨੂੰ ਲਾਉਣ ਦਾ ਤਰੀਕਾ ਵੀ ਵੱਖੋ ਵੱਖਰਾ ਹੋ ਸਕਦਾ ਹੈ। ਇੱਕ ਤਰੀਕਾ ਉਹ ਹੈ ਜੋ ਕਿ ਸਾਡੇ ਬਜ਼ੁਰਗ ਬੀਬੀਆਂ ਅਕਸਰ ਵਰਤਿਆ ਕਰਦੀਆਂ ਸਨ ਕਿ ਹੱਥਾਂ ਨਾਲ ਥੱਪ ਕੇ ਮੱਕੀ ਦੀਆਂ ਰੋਟੀਆਂ ਪਕਾਈਆਂ ਜਾਂਦੀਆਂ ਸਨ। ਜੇਕਰ ਤੁਹਾਨੂੰ ਹੱਥਾਂ ਨਾਲ ਥੱਪ ਕੇ ਮੱਕੀ ਦੀਆਂ ਰੋਟੀਆਂ ਨਹੀਂ ਪਕਾਉਣੀਆਂ ਆਉਂਦੀਆਂ ਤਾਂ ਇਸ ਲਈ ਇੱਕ ਅਸਾਨ ਤਰੀਕਾ ਵੀ ਹੈ।
ਇਸ ਤਰੀਕੇ ਅਨੁਸਾਰ ਤੁਸੀਂ ਕੋਈ ਵੀ ਲਿਫਾਫੇ ਦਾ ਟੁਕੜਾ ਕੱਟ ਲਵੋ। ਇਸ ਤੋਂ ਬਾਅਦ ਇਸ ਟੁਕੜੇ ਨੂੰ ਥਾਲੀ ਵਿੱਚ ਰੱਖੋ ਅਤੇ ਉਸ ਉੱਤੇ ਆਟੇ ਦੇ ਪੇੜੇ ਨੂੰ ਰੱਖ ਲਵੋ। ਹੁਣ ਹਲਕੀ ਹਲਕੀ ਥਾਪ ਪੇੜੇ ਉੱਤੇ ਮਾਰਦੇ ਜਾਓ ਅਤੇ ਥਾਲੀ ਨੂੰ ਘੁਮਾਉਂਦੇ ਰਹੋ। ਮੱਕੀ ਦੀ ਰੋਟੀ ਪਕਾਉਣ ਲਈ ਤਿਆਰ ਹੋ ਜਾਵੇਗੀ।
ਇਸ ਤੋਂ ਬਾਅਦ ਇੱਕ ਹੱਥ ਦਾ ਆਸਰਾ ਦੇ ਕੇ ਮੱਕੀ ਦੀ ਰੋਟੀ ਨਾਲੋਂ ਲਿਫਾਫੇ ਨੂੰ ਵੱਖ ਕਰ ਲਵੋ ਅਤੇ ਰੋਟੀ ਨੂੰ ਤਵੇ ਉੱਤੇ ਪਾ ਦਿਓ। ਧਿਆਨ ਰੱਖੋ ਕਿ ਮੱਕੀ ਦੀ ਰੋਟੀ ਨੂੰ ਤਵੇ ਉਤੇ ਪਾਉਣ ਤੋਂ ਪਹਿਲਾਂ ਤਵੇ ਉੱਤੇ ਸਰੋਂ ਦਾ ਤੇਲ ਚੰਗੀ ਤਰਾਂ ਲਗਾ ਲਵੋ ਤਾਂ ਕਿ ਮੱਕੀ ਦੀ ਰੋਟੀ ਚਿਪਕੇ ਨਾ। ਇਹਨਾਂ ਰੋਟੀਆਂ ਨੂੰ ਅੱਧ ਕੱਚੀਆਂ ਪਕਾਵੋ ਅਤੇ ਸਾਰੀਆਂ ਰੋਟੀਆਂ ਪਕਾਉਣ ਤੋਂ ਬਾਅਦ ਇੱਕ ਵਾਰ ਇਹਨਾਂ ਰੋਟੀਆਂ ਨੂੰ ਫਿਰ ਸੇਕ ਲਵੋ ਤਾਂ ਕਿ ਇਹ ਕੱਚੀਆਂ ਨਾ ਰਹਿ ਜਾਣ।
ਹੁਣ ਤੁਹਾਡੀਆਂ ਬੇਹਦ ਹੀ ਸਵਾਦ ਸਵਾਦ ਰੋਟੀਆਂ ਪੱਕ ਕੇ ਤਿਆਰ ਹੋ ਚੁੱਕੀਆਂ ਹਨ। ਇਹਨਾਂ ਰੋਟੀਆਂ ਨੂੰ ਤੁਸੀਂ Uber ਮੱਖਣ ਗੁੜ ਘਿਉ ਆਦਿ ਕਿਸੇ ਵੀ ਚੀਜ਼ ਨਾਲ ਖਾ ਸਕਦੇ ਹੋ।
ਜਸਬੀਰ ਵਾਟਾਂਵਾਲੀਆ।
Jasbir Wattanawalia
ਕਿਵੇਂ ਪਕਾਈਏ ਚੁਕੰਦਰ ਵਾਲੀਆਂ ਮੱਕੀ ਦੀਆਂ ਰੋਟੀਆਂ ?
https://jasbirwattanwalia.blogspot.com/
https://jasbirwattanwalia.blogspot.com/
Post a Comment