If you say I am Punjabi
If you say I am a Punjabi...then make an image like a Punjabi
ਜੇ ਤੂੰ ਆਖੇਂ ਮੈਂ ਪੰਜਾਬੀ ਹਾਂ !
ਜੇ ਤੂੰ ਆਖੇਂ ਮੈਂ ਪੰਜਾਬੀ ਹਾਂ ... ਕੋਈ ਪਿਰਤ ਪੰਜਾਬੀ ਪਾ ਤੇ ਸਹੀ
ਜੇਹਾ ਸਭਿਆਚਾਰ ਤੇ ਵਿਰਸਾ ਏ, ਉਹੋ ਜਿਹਾ ਰੂਪ ਬਣਾ ਤੇ ਸਹੀ
ਜੇ ਤੂੰ ਆਖੇਂ ਮੈਂ ਪੰਜਾਬੀ ਹਾਂ .....
ਕਿਵੇਂ ਨਕਸ਼ੇ ’ਤੇ ਪੰਜਾਬ ਇਹੇ ? ਇੱਥੇ ਸਭਿਅਤਾ ਕਿਵੇਂ ਮਹਾਨ ਬਣੀ?
ਇੱਥੇ ਕਿੰਨੇ ਪਰਬਤ ਧੂੜ ਰਲ਼ੇ ? ਇਤਿਹਾਸ ’ਤੇ ਨਜ਼ਰ ਘੁਮਾ ਤੇ ਸਹੀ
ਜੇ ਤੂੰ ਆਖੇਂ ਮੈਂ ਪੰਜਾਬੀ ਹਾਂ ....
ਇੱਥੇ ਕਿੰਨੇ ਸੰਤ ਫਕੀਰ ਹੋਏ ? ਕਿੰਨਿਆਂ ਨੇ ਆਪਾ ਵਾਰਿਆ ਏ ?
ਕਿੰਝ ਚਾਨਣ ‘ਨੇਰ੍ਹੇ ਵਿੱਚ ਹੋਇਆ ? ਸੂਰਜ ਨਾਲ ਨਜ਼ਰ ਮਿਲਾ ਤੇ ਸਹੀ
ਜੇ ਤੂੰ ਆਖੇਂ ਮੈਂ ਪੰਜਾਬੀ ਹਾਂ ....
ਨਿੱਤ ਵੰਡਿਆਂ ਏ ਪੰਜਾਬ ਤੇਰਾ, ਤੇਰੇ ਇਲਮ-ਅਕਲ ਦੀ ਘਾਟ ਖੁਣੋਂ
ਤੇਰੇ ਦੋਹੀਂ ਹੱਥੀਂ ਤਲਵਾਰਾਂ, ਇੱਕ ਹੱਥ ਵਿੱਚ ਕਲਮ ਫੜਾ ਤੇ ਸਹੀ
ਜੇ ਤੂੰ ਆਖੇਂ ਮੈਂ ਪੰਜਾਬੀ ਹਾਂ ..
ਇੱਥੇ ਕਲਿੱਕ ਕਰਕੇ ਤੁਸੀਂ ਪੜ੍ਹ ਸਕਦੇ ਹੋ - ਮਹਾਕਾਵਿ ਕਲਯੁਗਨਾਮਾ
ਤੇਰੇ ਮੋਢਿਆਂ ਉੱਤੇ ਜਿੰਮਾ ਸੀ, ਤੇਰੇ ਪੰਜਾਬ ਦੀ ਧਰਤੀ ਦਾ
ਓਏ ਵਾਟਾਂ ਵਾਲੀਆ ਖੁਦਗਰਜ਼ਾ ਤੂੰ ਵੀ ਅਪਣਾ ਫਰਜ ਨਿਭਾ ਤੇ ਸਹੀ
ਜੇ ਤੂੰ ਆਖੇਂ ਮੈਂ ਪੰਜਾਬੀ ਹਾਂ ... ਕੋਈ ਪਿਰਤ ਪੰਜਾਬੀ ਪਾ ਤੇ ਸਹੀ
ਜੇਹਾ ਸਭਿਆਚਾਰ ਤੇ ਵਿਰਸਾ ਏ, ਉਹੋ ਜਿਹਾ ਰੂਪ ਬਣਾ ਤੇ ਸਹੀ
ਜੇ ਤੂੰ ਆਖੇਂ ਮੈਂ ਪੰਜਾਬੀ ਹਾਂ
Post a Comment