Nov 17, 2015

Beadbi of Guru Granth Sahib and History


Artical : Beadbi of Shri Guru Granth Sahib

Beadbi of Guru Granth Sahib and History 

ਧਾਰਮਿਕ ਗਰੰਥਾਂ ਦੀ ਬੇਅਦਬੀ, ਇਤਿਹਾਸ ਅਤੇ ਮੌਜੂਦਾ ਸੰਦਰਭ

ਦੇਸ਼ ਆਜ਼ਾਦੀ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੇ ਨਿਰਾਦਰ ਦੀ ਪਹਿਲੀ ਵੱਡੀ ਘਟਨਾ 13 ਅਪਰੈਲ 1978 ਨੂੰ ਵਾਪਰੀ 

ਪਿਛਲੇ ਹੋਈ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨੇ ਇਕ ਵਾਰ ਫਿਰ ਪੰਜਾਬ ਦੇ ਹਾਲਾਤ ਬੜੇ ਨਾਜੁਕ ਬਣਾ ਦਿੱਤੇ। ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ, ਜਿਸ ਉੱਪਰ ਮਨੁੱਖਤਾ ਅਤੇ ਸਾਂਝੀਵਾਲਤਾ ਦੇ ਅਨੇਕਾਂ ਫਲਸਫਿਆਂ ਨੇ ਜਨਮ ਲਿਆ। ਦੇਸ਼ ਆਜ਼ਾਦੀ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਦੇ ਨਿਰਾਦਰ ਦੀ ਪਹਿਲੀ ਵੱਡੀ ਘਟਨਾ 13 ਅਪਰੈਲ 1978 ਨੂੰ ਵਾਪਰੀ ਜਿਸ ਦੇ ਸਿੱਟੇ ਵਜੋਂ ਸਾਨੂੰ 1984 ਦਾ ਭਿਆਨਕ ਦੌਰ ਹੰਢਾਉਣਾ ਪਿਆ। ਇਸ ਘਟਨਾ ਨੇ ਪੰਜਾਬ ਨੂੰ ਧੁਰ ਅੰਦਰ ਤੱਕ ਲਹੂ-ਲੁਹਾਨ ਕਰ ਦਿੱਤਾ ਸੀ | ਇਸ ਘਟਨਾ ਦੇ ਪ੍ਰਮੁੱਖ ਦੋਸ਼ੀ ਨਿਰੰਕਾਰੀ ਸੰਪ੍ਰਦਾਇ ਦੇ ਮੁੱਖੀ ਨੂੰ, ਉਸ ਵੇਲੇ ਸਿੱਖ ਗਰਮਦਲੀਆਂ ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਉਸ ਵੇਲੇ ਵਾਪਰੀ ਇਸ ਘਟਨਾ ਨੇ ਸਮੁੱਚੇ ਪੰਜਾਬ ਅੰਦਰ ਜੋ ਭਿਆਨਕ ਮਾਹੌਲ ਪੈਦਾ ਕੀਤਾ, ਉਹ ਕਿਸੇ ਤੋਂ ਵੀ ਗੁੱਝਾ ਨਹੀਂ । 1984 ਵਰਗੇ ਹਾਲਾਤ ਫਿਰ ਦੁਬਾਰਾ ਪੈਦਾ ਹੋਣ ਇਹ ਕੋਈ ਵੀ ਸੁਚੇਤ ਪੰਜਾਬੀ ਨਹੀਂ ਚਾਹੇਗਾ।


ਧਾਰਮਿਕ ਗਰੰਥਾਂ ਦੀ ਬੇਅਦਬੀ ਆਖਰ ਕਿਉਂ ਕੀਤੀ ਜਾਂਦੀ ਹੈ ?


ਸਵਾਲ ਇਹ ਪੈਦਾ ਹੁੰਦਾ ਹੈ ਕਿ ਕਿਸੇ ਵੀ ਧਾਰਮਿਕ ਗਰੰਥ ਦੀ ਬੇਅਦਬੀ ਆਖਰ ਕਿਉਂ ਕੀਤੀ ਜਾਂਦੀ ਹੈ ? ਇਤਿਹਾਸਕ ਘਟਨਾਵਾਂ ਵੱਲ ਝਾਤੀ ਮਾਰਿਆਂ ਪਤਾ ਲਗਦਾ ਹੈ ਕਿ ਹੋਸ਼ੀ ਬਿਰਤੀ ਦੇ ਧਾਰਮਿਕ ਆਗੂਆਂ ਵੱਲੋਂ ਆਪਣੇ ਧਰਮ ਨੂੰ ਉੱਚਾ ਦਿਖਾਉਣ ਲਈ ਜਾਂ ਬਦਲਾਖੋਰੀ ਦੀ ਭਾਵਨਾ ਨਾਲ ਹਮੇਸ਼ਾ ਦੂਸਰੇ ਦੇ ਧਰਮ ਜਾਂ ਧਾਰਮਿਕ ਚਿੰਨ੍ਹਾ ਦਾ ਨਿਰਾਦਰ ਕੀਤਾ ਜਾਂਦਾ ਰਿਹਾ ਹੈ। ਮਹਿਮੂਦ ਗਜਨਵੀ ਨੇ ਸੋਮ ਨਾਥ ਦੇ ਮੰਦਰ ਦੀ ਮੂਰਤੀ ਨੂੰ ਤੋੜ ਕੇ ਉਸ ਦੇ ਟੁਕੜਿਆਂ ਨੂੰ ਮਸਜਿਦ ਦੀਆਂ ਪੌੜੀਆਂ ਵਿੱਚ ਲਗਵਾ ਦਿੱਤਾ। ਤਕਸ਼ਿਲਾ ਅਤੇ ਨਾਲੰਦਾ ਯੂਨੀਵਰਸਿਟੀ ਵਿਚਲੇ ਅਨੇਕਾਂ ਧਾਰਮਿਕ ਗਰੰਥਾਂ ਨੂੰ ਸਾੜ ਦਿੱਤਾ ਗਿਆ। ਕੁਝ ਕੁ ਹੋਸ਼ੇ ਮੁਗਲ ਹਾਕਮਾਂ ਵੱਲੋਂ ਸਿੱਖ ਇਤਿਹਾਸ ਨਾਲ ਜੁੜੀਆਂ ਕੀਮਤੀ ਪੁਸਤਕਾਂ ਅਤੇ ਹੱਥ ਲਿਖਤ ਬੀੜਾਂ ਨੂੰ ਵੀ ਸਮੇਂ ਸਮੇਂ ਤੇ ਨਸ਼ਟ ਕੀਤਾ ਗਿਆ ਸੀ। 1947 ਦੇ ਸਮੇਂ ਵੀ ਧਾਰਮਿਕ ਗਰੰਥਾਂ ਦੀ ਬੇਅਦਬੀ ਕਰਨ ਵਿੱਚ ਕੋਈ ਕਸਰ ਬਾਕੀ ਨਾ ਰਹੀ। ਇਸ ਤਰ੍ਹਾਂ ਦੀਆਂ ਹੋਰ ਵੀ ਅਨੇਕਾਂ ਉਦਾਰਨਾ ਮਿਲਦੀਆਂ ਹਨ।

ਨਕੋਦਰ ਕਾਂਡ ਗੁਰੂ ਗਰੰਥ ਸਾਹਿਬ ਦੀ ਬੇਅਦਬੀ


ਪੰਜਾਬ ਦੇ ਮੌਜੂਦਾ ਬੇਅਦਬੀ ਵਿਵਾਦ ਅਤੇ ਟਕਰਾਉ ਵੀ ਇਹਨਾਂ ਇਤਿਹਾਸਿਕ ਘਟਨਾਵਾਂ ਨਾਲ ਮਿਲਦੇ-ਜੁਲਦੇ ਨਜਰ ਆਉਂਦੇ ਹਨ। ਪੰਜਾਬ ਵਿਚਲੇ ਕਾਲੇ ਦੌਰ ਦੌਰਾਨ ਵਾਪਰਿਆ ਨਕੋਦਰ ਕਾਂਡ ਅਤੇ ਗੁਰੂ ਗਰੰਥ ਸਾਹਿਬ ਦੀ ਬੇਅਦਬੀ ਦੁਖਦਾਈ ਵਰਤਾਰਾ ਸੀ। ਇਸੇ ਤਰਾਂ ਪਿਛਲੇ ਸਮੇਂ ਦੌਰਾਨ ਡੇਰਾ ਸਿਰਸਾ ਮੁੱਖੀ ਵੱਲੋਂ ਕੁਝ ਅਜਿਹੀਆਂ ਗਤੀਵਿਧੀਆਂ,ਕੀਤੀਆਂ ਗਈਆਂ ਸਨ, ਜਿਨਾ ਨੇ ਸਿੱਖ ਭਾਵਨਾਵਾਂ ਨੂੰ ਠੇਸ ਪਹੁੰਚਾਈ ਅਤੇ ਇਸ ਬੇਅਦਬੀ ਵਿਵਾਦ ਦਾ ਪ੍ਰਮੁੱਖ ਕਾਰਨ ਬਣੀਆਂ। ਇਸ ਵਿੱਚ ਡੇਰਾ ਮੁੱਖੀ ਵੱਲੋਂ ਗੁਰੂ ਗੋਬਿੰਦ ਸਿੰਘ ਵਰਗੇ ਵਸਤਰ ਧਾਰਨ ਕਰਨਾ ਅਤੇ ਅੰਮ੍ਰਿਤ ਤਿਆਰ ਕਰਨਾ ਆਦਿ ਸ਼ਾਮਿਲ ਸਨ। ਉਦੋਂ ਤੋਂ ਲੈ ਕੇ ਇਹ ਟਕਰਾਓ ਨਿਰੰਤਰ ਸੁਲਗਦਾ ਰਿਹਾ ਹੈ। ਆਖਰਕਾਰ ਇਸ ਟਕਰਾਓ ਨੇ ਬੇਅਦਬੀ ਦਾ ਘਿਨਾਉਣਾ ਰੂਪ ਵੀ ਧਾਰਨ ਕੀਤਾ ਅਤੇ ਸਮੇਂ ਸਮੇਂ ’ਤੇ ਇਹ ਟਕਰਾਓ ਤਿੱਖੇ ਸੰਘਰਸ਼ ਦਾ ਰੂਪ ਧਾਰਨ ਕਰਦਾ ਰਿਹਾ। 

ਸਿਰਲੇਖ : ਬੇਅਦਬੀ ਕਾਂਡ ਨੇ ਇਸ ਵਿਵਾਦ ਨੂੰ ਤੇਜ਼ ਕਰਨ ਲਈ ਅੱਗ ਵਿੱਚ ਘਿਉ ਦਾ ਕੰਮ ਕੀਤਾ


ਇਸ ਦੌਰਾਨ ਹੀ ਡੇਰਾ ਮੁਖੀ ਨੂੰ ਬਿਨਾਂ ਮੰਗਿਆ ਦਿੱਤੀ ਗਈ ਮੁਆਫੀ ਅਤੇ ਬੇਅਦਬੀ ਕਾਂਡ ਨੇ ਇਸ ਵਿਵਾਦ ਨੂੰ ਤੇਜ਼ ਕਰਨ ਲਈ ਅੱਗ ਵਿੱਚ ਘਿਉ ਦਾ ਕੰਮ ਕੀਤਾ ਸੀ। ਇਸ ਵਿਵਾਦ ਨੂੰ ਡੂੰਘੀ ਸੂਝ-ਬੂਝ ਨਾਲ ਹੱਲ ਕੀਤਾ ਜਾ ਸਕਦਾ ਸੀ ਪਰੰਤੂ ਸਮੇਂ ਦੀਆਂ ਸਰਕਾਰਾਂ ਅਤੇ ਸਿਆਸੀ ਸਿੱਖ ਜਥੇਬੰਦੀਆਂ ਨੇ ਇਸ ਵਿਵਾਦ ਨੂੰ ਹੋਰ ਤੇਜ਼ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਉਹਨਾਂ ਨੇ ਇਸ ਵਿਵਾਦ ਨੂੰ ਸਿਆਸੀ ਰੋਟੀਆਂ ਸੇਕਣ ਤੱਕ ਹੀ ਸੀਮਿਤ ਰੱਖਿਆ। ਇਸੇ ਕਰਕੇ ਸਿੱਖ ਸੰਗਤ ਲਈ ਇਹ ਬੇਅਦਬੀ ਕਾਂਡ ਅੱਜ ਤੱਕ ਵੀ ਨਾਸੂਰ ਬਣਿਆ ਹੋਇਆ ਹੈ।


                                                                                                                 ਜਸਬੀਰ ਵਾਟਾਂਵਾਲੀਆ

Sep 24, 2015

Our Policy makers and Pain of Punjab- ਨੀਤੀ ਨਿਰਧਾਰਣ

Punjabi-poetry-Policy-makers

Punjabi Poetry by Jasbir Wattawali : ਮਿੱਟੀ ਦੇ ਅੰਦਰ ਗਡੋਇਆਂ ਦੀ ਗਿਣਤੀ

Our Policy makers and Pain of Punjab

ਮਿੱਟੀ ਦੇ ਅੰਦਰ ਗੰਡੋਇਆਂ ਦੀ ਗਿਣਤੀ...

ਮਿੱਟੀ ਦੇ ਅੰਦਰ ਗੰਡੋਇਆਂ ਦੀ ਗਿਣਤੀ, ਨਦੀਆਂ-ਮੁਹਾਣੇ ਤੇ ਟੋਇਆਂ ਦੀ ਗਿਣਤੀ
ਨੀਤੀ ਨਿਰਧਾਰਾਂ ਦੀ ਭੇਟਾ ਜੋ ਚੜ੍ਹ ਗਏ, ਕਿੰਨੀ ਕੁ ਦੱਸਾਂ ਮੈਂ ਮੋਇਆਂ ਦੀ ਗਿਣਤੀ ?

ਕਰਜੇ ਤੇ ਚੜ੍ਹੀਆਂ ਜਮੀਨਾਂ ਦੀ ਗਿਣਤੀ , ਭੂਮੀ ਨੂੰ ਲੱਗੀਆਂ ਅਫੀਮਾਂ ਦੀ ਗਿਣਤੀ
ਓ ਮਾਦੇ ਜਹਿਰੀਲੇ ਸਮੋਇਆਂ ਦੀ ਗਿਣਤੀ, ਨੀਤੀ ਨਿਰਧਾਰਾਂ ਦੀ ਭੇਟਾ ਜੋ ਚੜ੍ਹ ਗਏ
ਕਿੰਨੀ ਕੁ ਦੱਸਾਂ ਮੈਂ ਮੋਇਆਂ ਦੀ ਗਿਣਤੀ ?...........

ਲਟਕੇ-ਅਣਲਟਕੇ ਕਿਸਾਨਾਂ ਦੀ ਗਿਣਤੀ , ਉਹ ਖੇਤੀ ਲਈ ਸੰਦਾ ਸਮਾਨਾਂ ਦੀ ਗਿਣਤੀ
ਉਹ ਕਰਜੇ ' ਚ ਡੁੱਬੇ, ਡਬੋਇਆਂ ਦੀ ਗਿਣਤੀ, ਨੀਤੀ ਨਿਰਧਾਰਾਂ ਦੀ ਭੇਟਾ ਜੋ ਚੜ੍ਹ ਗਏ
ਕਿੰਨੀ ਕੁ ਦੱਸਾਂ ਮੈਂ ਮੋਇਆਂ ਦੀ ਗਿਣਤੀ ?...........

ਸਰਕਾਰੀ ਰਿਕਾਡਾਂ 'ਚ ਉੱਨਤੀ ਦੀ ਗਿਣਤੀ, ਬਣੀਆਂ ਸਕੀਮਾਂ ਤੇ ਬੁਣਤੀ ਦੀ ਗਿਣਤੀ
ਉਹ ਗਿਣਤੀ ’ਤੇ ਉਲਝੇ ਖਲੋਇਆਂ ਦੀ ਗਿਣਤੀ, ਨੀਤੀ ਨਿਰਧਾਰਾਂ ਦੀ ਭੇਟਾ ਜੋ ਚੜ੍ਹ ਗਏ
ਕਿੰਨੀ ਕੁ ਦੱਸਾਂ ਮੈਂ ਮੋਇਆਂ ਦੀ ਗਿਣਤੀ ?............

ਉਹ ਜਜਬਾ ਆਜਾਦੀ ਸ਼ਹੀਦਾਂ ਦੀ ਗਿਣਤੀ, ਉਹ ਟੁੱਟੀਆਂ ਤੇ ਭੱਜੀਆਂ ਉਮੀਦਾਂ ਦੀ ਗਿਣਤੀ
ਉਹ ਸ਼ਹੀਦਾਂ ਦੇ ਸੁਪਨੇ ਸੰਜੋਇਆ ਦੀ ਗਿਣਤੀ,  ਨੀਤੀ ਨਿਰਧਾਰਾਂ ਦੀ ਭੇਟਾ ਜੋ ਚੜ੍ਹ ਗਏ
ਕਿੰਨੀ ਕੁ ਦੱਸਾਂ ਮੈਂ ਮੋਇਆਂ ਦੀ ਗਿਣਤੀ ?..............
             

             24-09-2015              


Sep 21, 2015

ਬਿਰਹਾ - Birha - ਜਸਬੀਰ ਵਾਟਾਂਵਾਲੀਆ


ਵੇ ਤੂੰ ਸੁਪਨੇ ' ਚ ਆਵੇਂ, ਤੇਰਾ ਧੰਨਵਾਦ ਯਾਰਾ

ਵੇ ਤੂੰ ਸੁਪਨੇ ' ਚ ਆਵੇਂ, ਤੇਰਾ ਧੰਨਵਾਦ ਯਾਰਾ
ਸਾਨੂੰ ਐਨਾ ਤੜਫਾਵੇਂ, ਤੇਰਾ ਧੰਨਵਾਦ ਯਾਰਾ
ਅਸੀਂ ਜਾਣਦੇ ਨਹੀਂ ਸੀ, ਕੀ ਏ ਬਿਰਹਾ ਬਿਮਾਰੀ
ਵੇ ਤੂੰ ਬਿਰਹਾ ਲਿਖਾਵੇਂ, ਤੇਰਾ ਧੰਨਵਾਦ ਯਾਰਾ

ਜਸਬੀਰ ਵਾਟਾਂਵਾਲੀਆ
21/09/2015

Sep 17, 2015

Our lover is very ruthless that Do not know our pain

 ਬੜਾ ਬੇਦਰਦ ਹੈ ਸੋਹਣਾ, ਅਸਾਂ ਦਾ ਦਰਦ ਨਾ ਜਾਣੇ

Our lover is very ruthless that Do not know our pain 

ਬੜਾ ਬੇਦਰਦ ਹੈ ਸੋਹਣਾ, ਅਸਾਂ ਦਾ ਦਰਦ ਨਾ ਜਾਣੇ
ਅਸਾਂ ਦੇ ਸਰਦ ਹੌਕੇ ਨੂੰ, ਰਤਾ ਵੀ ਸਰਦ ਨਾ ਜਾਣੇ


17-09-2015

Aug 30, 2015

ਧਰਮ ਅਧਾਰਿਤ ਵੰਡੀਆਂ/Divisions based on religion, again I do not want

Punjabi Poetry by Jasbir Wattawali : Divisions based on religion, again I do not want

partition-of-punjab-poetry

ਧਰਮ ਅਧਾਰਿਤ ਵੰਡੀਆਂ, ਮੁੜ ਮੈਂ ਨਹੀਂ ਚਾਹੁੰਦਾ

ਧਰਮ ਅਧਾਰਿਤ ਵੰਡੀਆਂ, ਮੁੜ ਮੈਂ ਨਹੀਂ ਚਾਹੁੰਦਾ
ਹੋਣ ਸੁਹਾਗਣਾਂ ਰੰਡੀਆਂ, ਮੁੜ ਮੈਂ ਨਹੀਂ ਚਾਹੁੰਦਾ

ਰੁਲਣ ਲਾਵਾਰਿਸ ਬੱਚੜੇ, ਤੇ ਬੇਪਤ ਨਾਰੀ
ਤੁਸੀਂ ਪੜ੍ਹਾਵੋ ਚੰਡੀਆਂ, ਮੁੜ ਮੈਂ ਨਹੀਂ ਚਾਹੁੰਦਾ
ਧਰਮ ਆਧਾਰਿਤ ਵੰਡੀਆਂ, ਮੁੜ ਮੈਂ ਨਹੀਂ ਚਾਹੁੰਦਾ

ਫਿਰ ਰੋੋਲੇ ਟੋਪੀ ਪੱਗ ਨੂੰ, ਪੱਗ ਟੋਪੀ ਰੋਲੇ
ਲਹਿ-ਲਹਿ ਜਾਵਣ ਘੰਡੀਆਂ,ਮੁੜ ਮੈਂ ਨਹੀਂ ਚਾਹੁੰਦਾ
ਧਰਮ ਆਧਾਰਿਤ ਵੰਡੀਆਂ, ਮੁੜ ਮੈਂ ਨਹੀਂ ਚਾਹੁੰਦਾ

ਕੱਟ-ਵੱਢ ਕਰਕੇ ਕਦੇ ਨਾ ਪਾਕਿਸ-ਖ਼ਾਲਿਸ ਹੁੰਦੇ 
ਗੱਲਾਂ ਹੱਡੀਂ ਹੰਡੀਆਂ, ਮੁੜ ਮੈਂ ਨਹੀਂ ਚਾਹੁੰਦਾ 
ਧਰਮ ਆਧਾਰਿਤ ਵੰਡੀਆਂ, ਮੁੜ ਮੈਂ ਨਹੀਂ ਚਾਹੁੰਦਾ

ਸੱਤਾ ਦੇ ਵਿੱਚ ਮੁੜ-ਮੁੜ ਲੋਕੀ ਉਹੀਓ ਆਉਣੇ
ਬਦਲਣ ਝੰਡੇ ਝੰਡੀਆਂ, ਮੁੜ ਮੈਂ ਨਹੀਂ ਚਾਹੁੰਦਾ
ਧਰਮ ਆਧਾਰਿਤ ਵੰਡੀਆਂ, ਮੁੜ ਮੈਂ ਨਹੀਂ ਚਾਹੁੰਦਾ

ਮੈਂ ਨਹੀਂ ਕਹਿੰਦਾ ਜੁਲਮ ਦੇ ਸਾਹਵੇਂ, ਚੁੱਪ ਕਰ ਬੈਠੋ
ਲੋਚਾਂ ਲੁੱਚੀਆਂ-ਲੰਡੀਆਂ, ਮੁੜ ਮੈਂ ਨਹੀਂ ਚਾਹੁੰਦਾ 
ਧਰਮ ਆਧਾਰਿਤ ਵੰਡੀਆਂ, ਮੁੜ ਮੈਂ ਨਹੀਂ ਚਾਹੁੰਦਾ


ਵਾਟਾਂਵਾਲੀਆ ਵੇਖ ਲਈ, ਅਸੀਂ ਵੰਡ-ਵੰਡ ਧਰਤੀ 
ਸਾਂਝਾ ਜਾਣ ਕਰੰਡੀਆਂ, ਮੁੜ ਮੈਂ ਨਹੀਂ ਚਾਹੁੰਦਾ
ਧਰਮ ਆਧਾਰਿਤ ਵੰਡੀਆਂ, ਮੁੜ ਮੈਂ ਨਹੀਂ ਚਾਹੁੰਦਾ

30-08-2015


Aug 22, 2015

Khalistan - ਖਾਲਿਸਤਾਨ ਬਣਾਉਣ ਨੂੰ ਫਿਰਦੇ...?

Khalistan

ਨਵੀਆਂ ਵੰਡੀਆਂ ਪਾਉਣ ਨੂੰ ਫਿਰਦੇ, ਖਾਲਿਸਤਾਨ ਬਣਾਉਣ ਨੂੰ ਫਿਰਦੇ

ਕੁਝ ਨਸ਼ਿਆਂ ਮਰਵਾਤੇ ਗੱਭਰੂ, ਕੁਝ ਨੂੰ ਇਹ ਮਰਵਾਉਣ ਨੂੰ ਫਿਰਦੇ
.......
ਪੈਰ-ਪੈਰ 'ਤੇ ਹੱਦਾਂ ਬਣੀਆਂ, ਮੀਲਾਂ ਤੱਕ ਸਰਹੱਦਾਂ ਬਣੀਆਂ
ਲਹੂਆਂ ਦੇ ਪਰਨਾਲੇ ਚੱਲ ਗਏ, ਇਹ ਹੁਣ ਹੋਰ ਚਲਾਉਣ ਨੂੰ ਫਿਰਦੇ
ਖਾਲਿਸਤਾਨ ਬਣਾਉਣ ਨੂੰ ਫਿਰਦੇ. ..

ਉੱਪਰੋਂ ਸਾਂਝੀਵਾਲ ਸਦਾਉਂਦੇ, ਜੋਰ-ਜੋਰ ਦੀ ਨਾਹਰੇ ਲਾਉਂਦੇ
ਮਾਨਵਤਾ ਨੂੰ ਮਿੱਧ ਕੇ ਪੈਰੀਂ, ਕਿਹੜਾ ਧਰਮ ਨਿਭਾਉਣ ਨੂੰ ਫਿਰਦੇ
ਖਾਲਿਸਤਾਨ ਬਣਾਉਣ ਨੂੰ ਫਿਰਦੇ....

ਪਾਕਿਸਤਾਨ ਬਣਾਇਆ ਉਹਨਾਂ, ਕੀ ਖੱਟਿਆ !ਕੀ ਪਾਇਆ ਉਹਨਾਂ !
ਬਸ ਚੌਧਰ ਦੇ ਕਲਗੇ ਲੈ ਕੇ, ਆਪਣੇ ਮੱਥੇ ਲਾਉਣ ਨੂੰ ਫਿਰਦੇ
ਖਾਲਿਸਤਾਨ ਬਣਾਉਣ ਨੂੰ ਫਿਰਦੇ...


ਖਾਲਿਸਤਾਨ ਬਣਾਉਣਾ ਸੌਖਾ, ਖਾਲਿਸ ਹੋ ਕੇ ਜਿਉਣਾ ਔਖਾ
‘ਵਾਟਾਂਵਾਲੀਆ’ ਹੁਣ ਨਹੀਂ ਪੜ੍ਹਨਾ, ਇਹ ਜੋ ਪਾਠ ਪੜ੍ਹਾਉਣ ਨੂੰ ਫਿਰਦੇ
ਖਾਲਿਸਤਾਨ ਬਣਾਉਣ ਨੂੰ ਫਿਰਦੇ...
    
22-08-2015

Aug 15, 2015

Independence Day and the pain of Punjab

Punjabi Poetry by Jasbir Wattawali : Pain of Punjab

Partition is a pain of the Punjab

ਆਜ਼ਾਦੀ ਦਿਵਸ ਅਤੇ ਪੰਜਾਬ ਦਾ ਦਰਦ 

ਕੀ ਇਸ ਅੱਧੇ ਦੀ ਸਿਫਤ ਕਰਾਂ, ਅੱਧਿਓ ਵੀ ਅੱਧਾ ਰਹਿ ਗਿਆ ਏ 
ਸਿਰ ਇੱਕ ਪਾਸੇ, ਧੜ ਇੱਕ ਪਾਸੇ, ਕੋਈ ਲੱਤਾਂ-ਬਾਹਾਂ ਲੈ ਗਿਆ ਏ

ਸੀ ਕੈਸਾ ਜਾਲ਼ ਗ਼ੁਲਾਮੀ ਦਾ, ਕੱਟਣ ਦੀ ਖਾਤਿਰ ਲੜਿਆ ਮੈਂ 
ਸੀਨੇ 'ਤੇ ਤੋਪਾਂ ਝੱਲੀਆਂ ਮੈਂ, ਹੱਸ-ਹੱਸ ਕੇ ਫਾਸੀ ਚੜ੍ਹਿਆ ਮੈਂ 
ਇਹ ਪਾਕਿਸ-ਖਾਲਿਸਤਾਨਾਂ ਦਾ, ਕਿਸ ਆਖੇ ਰੱਫੜ ਪੈ ਗਿਆ ਏ 
ਸਿਰ ਇੱਕ ਪਾਸੇ, ਧੜ ਇੱਕ ਪਾਸੇ, ਕੋਈ ਲੱਤਾਂ ਬਾਹਾਂ ਲੈ ਗਿਆ ਏ...

ਮੈਂ ਜਿਸ ਮਕਸਦ ਲਈ ਲੜਿਆ ਸੀ, ਉਹ ਮਕਸਦ ਅਜੇ ਅਧੂਰਾ ਏ 
ਪੰਜਾਬ ਦੇ ਟੁੱਕੜੇ ਹੋ ਗਏ ਨੇ, ਜ਼ਾਲਮ ਪੁਰੇ ਦਾ ਪੁਰਾ ਏ 
ਅੱਜ ਵੀ ਅਬਦਾਲੀ ਜਿਉਂਦਾ ਏ, ਚੜ੍ਹ ਤਖ਼ਤੇ ਉੱਤੇ ਬਹਿ ਗਿਆ ਏ 
ਸਿਰ ਇੱਕ ਪਾਸੇ, ਧੜ ਇੱਕ ਪਾਸੇ, ਕੋਈ ਲੱਤਾਂ ਬਾਹਾਂ ਲੈ ਗਿਆ ਏ...

ਕਦੇ ਗੋਰਾ ਸੀ, ਅੱਜ ਕਾਲ਼ਾ ਏ, ਕੁਰਸੀ 'ਤੇ ਬਦਲੇ ਬੰਦੇ ਨੇ 
ਜਿਹੜੇ ਕਾਲ਼ੇ ਕੰਮ ਸੀ ਗੋਰੇ ਦੇ, ਕਾਲ਼ੇ ਦੇ ਉਹੀਓ ਧੰਦੇ ਨੇ 
ਇਹ ਗਲਬਾ ਲੀਡਰਸ਼ਾਹੀ ਦਾ, ਗਲ਼ ਫਾਹੀ ਬਣਕੇ ਪੈ ਗਿਆ ਏ 
ਸਿਰ ਇੱਕ ਪਾਸੇ, ਧੜ ਇੱਕ ਪਾਸੇ, ਕੋਈ ਲੱਤਾਂ ਬਾਹਾਂ ਲੈ ਗਿਆ...


ਅੱਜ ਮੇਰੇ ਜਿੰਨੇ ਟੁੱਕੜੇ ਨੇ, ਉਹਨਾਂ 'ਚੋਂ ਇਹੀ ਆਵਾਜ਼ਾਂ ਨੇ 
ਉਏ 'ਵਾਟਾਂਵਾਲੀ' ਮਾਰ ਲਿਆ, ਇਹਨਾਂ ਧਰਮਾਂ ਨੇ ਇਹਨਾਂ ਤਾਜਾਂ ਨੇ 
ਇਹ ਮਾਨਵਤਾ ਦਾ ਮਹਿਲ ਖੜ੍ਹਾ, ਵੇਂਹਦੇ-ਵੇਂਹਦੇ ਹੀ ਢਹਿ ਗਿਆ ਏ 
ਸਿਰ ਇੱਕ ਪਾਸੇ, ਧੜ ਇੱਕ ਪਾਸੇ, ਕੋਈ ਲੱਤਾਂ ਬਾਹਾਂ ਲੈ ਗਿਆ ਏ..

15-08-2015

Aug 10, 2015

Punjab became an effigy - ਪੰਜਾਬ ਪੁਤਲਾ ਰਹਿ ਗਿਆ

Punjabi Poetry by Jasbir Wattawali : Punjab Putla Poetry

Punjab has become a mannequin

Pain of Punjab

ਪੰਜਾਬ ਪੁਤਲਾ ਰਹਿ ਗਿਆ 


ਤਰਕਸ਼ਾਂ 'ਚੋਂ ਬਾਣ ਕੱਢ ਕੇ ਲੈ ਗਏ 
ਡੋਲਿਆਂ 'ਚ ਤਾਣ ਕੱਢ ਕੇ ਲੈ ਗਏ 
ਲੈ ਗਏ ਜਜ਼ਬਾਤ-ਜੁੱਸੇ ਲੁੱਟ ਕੇ.. 
ਮਿਰਜਿਆਂ 'ਚੋਂ ਮਾਣ ਕੱਢ ਕੇ ਲੈ ਗਏ

ਰਹਿ ਗਿਆ ਪੰਜਾਬ ਪੁਤਲਾ ਰਹਿ ਗਿਆ 
ਤਖਤ ਲੁੱਟੇ.. ਖੁਆਬ ਉਤਲਾ ਰਹਿ ਗਿਆ 
ਲੈ ਗਏ ਕੋਈ ਲੁੱਟ ਕੋਹਿਨੂਰ ਨੂੰ 
ਹੀਰਿਆਂ ਦੀ ਖਾਣ ਕੱਢ ਕੇ ਲੈ ਗਏ

ਲੈ ਗਿਆ ਕੋਈ ਲੁੱਟ ਕੇ ਜਵਾਨੀਆਂ 
ਘੋਲ-ਛਿੰਝਾਂ, ਮਸਤੀਆਂ ਮਨਮਾਨੀਆਂ 
ਪ੍ਰਾਣ ਲੈ ਗਏ ਪੌਣ ਵਿੱਚੋਂ ਕੱਢ ਕੇ 
ਪਾਣੀਆਂ 'ਚੋਂ ਪਾਣ ਕੱਢ ਕੇ ਲੈ ਗਏ

ਰਹਿ ਗਿਆ ਇਤਿਹਾਸ ਕੋਰਾ ਰਹਿ ਗਿਆ 
ਆਸ ਨਾ ਧਰਵਾਸ, ਝੋਰਾ ਰਹਿ ਗਿਆ 
ਅੱਖ ਵਿੱਚੋਂ ਖਾਬ ਲੈ ਗਏ ਹੂੰਝ ਕੇ 
ਜਾਨ ਵਿੱਚੋਂ ਜਾਨ ਕੱਢ ਕੇ ਲੈ ਗਏ

ਮਹਾਕਾਵਿ ਕਲਯੁਗਨਾਮਾ ਪੜ੍ਹਨ ਲਈ ਇਸ ਲਿੰਕ ’ਤੇ ਕਲਿਕ ਕਰੋ

ਤਰਕਸ਼ਾਂ 'ਚੋਂ ਬਾਣ ਕੱਢ ਕੇ ਲੈ ਗਏ 
ਡੋਲਿਆਂ 'ਚ ਤਾਣ ਕੱਢ ਕੇ ਲੈ ਗਏ 
ਲੈ ਗਏ ਜਜ਼ਬਾਤ-ਜੁੱਸੇ ਲੁੱਟ ਕੇ.. 
ਮਿਰਜਿਆਂ 'ਚੋਂ ਮਾਣ ਕੱਢ ਕੇ ਲੈ ਗਏ
10-08-2015

Aug 8, 2015

ਬੇਘਰ ਲੋਕ - Homeless People - Jasbir Wattanwalia

Punjabi Poetry by Jasbir Wattawali : Homeless People

No news to the homeless! That they do not have a home!

ਬੇਘਰਿਆਂ ਨੂੰ ਖਬਰ ਨਾ ਕੋਈ


ਬੇਘਰਿਆਂ ਨੂੰ ਖਬਰ ਨਾ ਕੋਈ! ਕਿ ਉਹਨਾਂ ਕੋਲੇ ਘਰ ਹੈ ਨਹੀਂ!
ਨਾ ਉੱਡਣ ਲਈ ਅੰਬਰ ਨੀਲਾ! ਤੇ ਪਰਵਾਜ ਲਈ ਪਰ ਹੈ ਨਹੀਂ!

ਕੌਣ ਹੈ ਜਿਸ ਨੇ ਇਹਨਾ ਦੀ ਇਉਂ, ਚੇਤਨਤਾ ਹੀ ਮਾਰ ਲਈ ! 
ਕੌਣ ਹੈ ਜਿਸਨੇ ਸਿਰ ਤੋਂ ਅੰਬਰ, ਪੈਰੋਂ ਧਰਤ ਡਕਾਰ ਲਈ ! 
ਕੌਣ ਹੈ ਜਿਸ ਨੂੰ ਇਹਨਾ ਕੋਲੋਂ, ਭੋਰਾ-ਮਾਸਾ ਡਰ ਹੈ ਨਹੀਂ !
ਬੇਘਰਿਆਂ ਨੂੰ ਖਬਰ ਨਾ ਕੋਈ! ਕਿ ਉਹਨਾਂ ਕੋਲੇ ਘਰ ਹੈ ਨਹੀਂ!

ਕੌਣ ਹੈ ਜਿਸਨੇ ਇਹਨਾ ਦਾ ਇਉਂ, ਅੱਗਾ-ਪਿੱਛਾ ਮਾਰ ਲਿਆ ! 
ਕੌਣ ਹੈ ਜਿਸਨੇ ਅੱਖੀਓਂ ਸੁਪਨੇ, ਤੇ ਲੁੱਟ ਹੀ ਸੰਸਾਰ ਲਿਆ ! 
ਹਾਏ! ਉਹਨਾਂ ਨੂੰ ਸਬਰ ਪੈ ਜਾਵੇ, ਜਿਹਨਾਂ ਨੂੰ ਰਤੀ ਸਬਰ ਹੈ ਨਹੀਂ ! 
ਬੇਘਰਿਆਂ ਨੂੰ ਖਬਰ ਨਾ ਕੋਈ! ਕਿ ਉਹਨਾਂ ਕੋਲੇ ਘਰ ਹੈ ਨਹੀਂ!

ਕੌਣ ਲਿਖੇ ਇਹਨਾਂ ਦੀ ਗਾਥਾ ? ਕੌਣ ਜੋ ਉਸ ਨੂੰ ਬੋਲ ਦੇਵੇ !
ਚੇਤਨਤਾ ਦੀ ਦੇਵੇ ਘੁੱਟੀ, ਵਿੱਚ ਕੁੱਝ ਸੁਫਨੇ ਘੋਲ ਦੇਵੇ ! 
"ਵਾਟਾਂ ਵਾਲੀ" ਇਹਨਾਂ ਦੇ ਲਈ, ਚੇਤਨ ਇੱਕ ਵੀ ਦਰ ਹੈ ਨਹੀਂ

ਬੇਘਰਿਆ ਨੂੰ ਖਬਰ ਨਾ ਕੋਈ, ਕਿ ਉਹਨਾਂ ਕੋਲੇ ਘਰ ਹੈ ਨਹੀਂ !
ਨਾ ਉੱਡਣ ਲਈ ਅੰਬਰ ਨੀਲਾ, ਤੇ ਪਰਵਾਜ ਲਈ ਪਰ ਹੈ ਨਹੀਂ!

08-08-2015 


Aug 7, 2015

Rain, The Classic Poetry By Jasbir Wattanwalia/ਬਰਸਾਤ

Punjabi Poetry by Jasbir Wattawali : ਬਰਸਾਤ

It's raining outside, but I'm burning inside


ਬਾਹਰ ਹੋਵੇ ਬਰਸਾਤ, ਮੈਂ ਅੰਦਰ ਬਲ਼ ਬਲ਼ ਜਾਵਾਂ


ਬਾਹਰ ਹੋਵੇ ਬਰਸਾਤ, ਮੈਂ ਅੰਦਰੋਂ ਬਲ਼-ਬਲ਼ ਜਾਵਾਂ 
ਦੇ ਕੇ ਤੁਰ ਗਇਓਂ ਝਾਤ, ਮੈਂ ਅੰਦਰੋਂ ਬਲ਼-ਬਲ਼ ਜਾਵਾਂ

ਬੀਤ ਗਏ ਦਿਨ ਸਾਲ-ਮਹੀਨੇ, ਦਰਦ-ਫਿਰਾਕ ਨੂੰ ਲਾਇਆ ਸੀਨੇ 
ਨਾ ਦਿਨ ਚੈਨ ਨਾ ਰਾਤ, ਮੈਂ ਅੰਦਰੋਂ ਬਲ਼-ਬਲ਼ ਜਾਵਾਂ 
ਦੇ ਕੇ ਤੁਰ ਗਇਓ ਝਾਤ, ਮੈਂ ਅੰਦਰੋਂ ਬਲ਼-ਬਲ਼ ਜਾਵਾਂ....

'ਵੈੜਾ ਰੋਗ ਹੱਡਾਂ ਨੂੰ ਲਾਇਆ, ਹੱਡੀਆਂ ਦੀ ਮੁੱਠ ਬਣਗੀ' ਕਾਇਆ 
ਬਣਿਆ ਇਸ਼ਕ ਅੱਫਾਤ, ਮੈਂ ਅੰਦਰੋਂ ਬਲ਼-ਬਲ਼ ਜਾਵਾਂ.... 
ਦੇ ਕੇ ਤੁਰ ਗਇਓ ਝਾਤ, ਮੈਂ ਅੰਦਰੋਂ ਬਲ਼-ਬਲ਼ ਜਾਵਾਂ.....

ਦਰ-ਦਰਵਾਜ਼ੇ ਬੈਠ ਉਡੀਕਾਂ, ਲੰਮੀਆਂ ਹੁੰਦੀਆਂ ਜਾਣ ਤਰੀਕਾਂ
ਕੈਸੇ ਹੋਏ ਹਲਾਤ, ਮੈਂ ਅੰਦਰੋਂ ਬਲ਼-ਬਲ਼ ਜਾਵਾਂ.... 
ਦੇ ਕੇ ਤੁਰ ਗਇਓ ਝਾਤ, ਮੈਂ ਅੰਦਰੋਂ ਬਲ਼-ਬਲ਼ ਜਾਵਾਂ ...


ਤੂੰ ਰੁਸਿਓਂ ਹੁਣੇ ਕਿਵੇਂ ਮਨਾਵਾਂ "ਵਾਟਾਂਵਾਲੀ" ਬਹਿ ਪਛਤਾਵਾਂ
ਮੈਂ ਤੱਤੜੀ-ਕਮਜਾਤਾਂ, ਮੈਂ ਅੰਦਰੋਂ ਬਲ਼-ਬਲ਼ ਜਾਵਾਂ ..

06-08-2015




Jul 22, 2015

ਕੌਣ ਕਰੇਂਦਾ ਕਿਰਤ ਕਿਸਾਨਾਂ ਵਰਗੀ ਹੋ - Farmers Hard Work

Punjabi Poetry by Jasbir Wattawali : Hard Worker of Farmer

ਕੌਣ ਕਰੇਂਦਾ ਕਿਰਤ ਕਿਸਾਨਾਂ ਵਰਗੀ ਹੋ...Farmers Hard Work, Song

ਕੌਣ ਕਰੇਂਦਾ ਕਿਰਤ ਕਿਸਾਨਾਂ ਵਰਗੀ ਹੋ...

 

ਜੇਠ-ਹਾੜ ਦੀਆਂ ਧੁੱਪਾਂ..ਪਹਿਲੋਂ ਲੂਸ ਲਿਆ 
ਪਿੱਛੋਂ ਰਹਿੰਦਾ ਖੂਨ ..ਮੱਛਰ ਨੇ ਚੂਸ ਲਿਆ
ਚਾਰ-ਚੁਫੇਰੇ ਝੋਨੇ.. ਹੁਮਸ ਚੜ੍ਹਦੀ ਹੋ। 
ਕੌਣ ਕਰੇਂਦਾ ਕਿਰਤ ਕਿਸਾਨਾਂ ਵਰਗੀ ਹੋ..

ਜੇ ਕਣਕਾਂ ਨੂੰ ਭਰੀਏ.. ਬੱਦਲ ਆਣ ਚੜ੍ਹੇ
ਝੋਨੇ ਵੇਲੇ ਸੋਕਾ...ਖੱਤੇ ਰਹਿਣ ਰੜੇ 
ਜੇ ਆ ਜਾਵੇ ਬਿਜਲੀ ਮੋਟਰ ਸੜਦੀ ਹੋ..
ਕੌਣ ਕਰੇਂਦਾ ਕਿਰਤ ਕਿਸਾਨਾਂ ਵਰਗੀ ਹੋ...

ਪੋਹ-ਮਾਘ ਦੀਆਂ ਰਾਤਾਂ ਕਣਕਾਂ ਨੂੰ ਪਾਣੀ
ਕੱਕਰ-ਕੋਰਾ ਝੱਲਦੀ... ਸੀਨੇ ਕਿਰਸਾਣੀ
ਸੱਚੀਓਂ ਜਾਵੇ ਹੱਡ ਚੀਰਦੀ ਸਰਦੀ ਹੋ..
ਕੌਣ ਕਰੇਂਦਾ ਕਿਰਤ ਕਿਸਾਨਾਂ ਵਰਗੀ ਹੋ


ਖੇਤੀ ਕਰਮਾ ਸੇਤੀ... ਖੇਤੀ ਸਿਰੇ ਚੜ੍ਹੇ 
"ਵਾਟਾਂਵਾਲੀਆ" ਤਾਹੀਓਂ ਕਰਜੇ ਰਹਿਣ ਚੜ੍ਹੇ
ਉੱਪਰੋਂ ਮੰਡੀ ਜਾ ਕੇ ਕਿਸਮਤ ਸੜਦੀ ਹੋ.. 
ਕੌਣ ਕਰੇਂਦਾ ਕਿਰਤ ਕਿਸਾਨਾਂ ਵਰਗੀ ਹੋ..
22-07-2015