Sep 29, 2024

Life does not exist without trees - ਜੇ ਕਿਧਰੇ ਇਹ ਰੁੱਖ ਨਾ ਹੁੰਦੇ

Life does not exist without trees - ਜੇ ਕਿਧਰੇ ਇਹ ਰੁੱਖ ਨਾ ਹੁੰਦੇ

Punjabi Poetry by Jasbir Wattawali : ਉਹ ਸਾਥੀ ਮੈਂ ਨਾ ਹੁੰਦਾ ਤੂੰ ਨਾ ਹੁੰਦਾ....

 Life does not exist without trees

ਉਹ ਸਾਥੀ ਮੈਂ ਨਾ ਹੁੰਦਾ! ਤੂੰ ਨਾ ਹੁੰਦਾ! ਇਸ ਦੁਨੀਆ 'ਤੇ ਸਰ ਜਾਣਾ ਸੀ 

ਜੇ ਕਿਧਰੇ ਇਹ ਰੁੱਖ ਨਾ ਹੁੰਦੇ ! ਹਰ ਸ਼ੈਅ ਨੇ ਹੀ ਮਰ ਜਾਣਾ ਸੀ !

ਉਹ ਸਾਥੀ ਮੈਂ ਨਾ ਹੁੰਦਾ ! ਤੂੰ ਨਾ ਹੁੰਦਾ ! .....

ਇਸ ਬਨਸਪਤੀ ਨੂੰ ਖਾ-ਖਾ ਕੇ, ਕਈ ਹਾਥੀ ਤੇ ਭਲਵਾਨ ਪਲੇ 

ਇਨ੍ਹਾਂ ਫਲ-ਫੁੱਲਾਂ ਨੂੰ ਖਾ-ਖਾ ਕੇ, ਹਰ ਸੂਖਮ ਸ਼ੈਅ ਵਿੱਚ ਜਾਨ ਪਲੇ 

ਉਹ ਨਾ ਰੁਤ ਬਸੰਤ ਦੀ ਆਉਣੀ ਸੀ , ਨਾ ਮੀਂਹ ਸਾਉਣ ਦਾ ਵਰ੍ਹ ਜਾਣਾ ਸੀ 

ਮੈਂ ਨਾ ਹੁੰਦਾ ! ਤੂੰ ਨਾ ਹੁੰਦਾ ! ਇਸ ਦੁਨੀਆ ’ਤੇ ਸਰ ਜਾਣਾ ਸੀ !

ਜੇ ਕਿਧਰੇ ਇਹ ਰੁੱਖ ਨਾ ਹੁੰਦੇ, ਹਰ ਸ਼ੈਅ ਨੇ ਹੀ ਮਰ ਜਾਣਾ ਸੀ !


ਕਲਯੁਗਨਾਮਾ ਮਹਾਕਾਵਿ - ਪੜ੍ਹਨ ਲਈ ਇਸ ਲਿੰਕ ’ਤੇ ਕਲਿਕ ਕਰੋ


ਇਸ ਬਨਸਪਤੀ ਵਿੱਚ ਰੱਬ ਵੱਸਦਾ, ਸਭ ਕਾਇਨਾਤ ਵਿੱਚ ਉਹ ਹੱਸਦਾ 

ਇਨ੍ਹਾਂ ਫੁੱਲਾਂ ਵਿੱਚ ਰੱਬ ! ਰੁੱਖਾਂ ਵਿੱਚ ਰੱਬ ! ਹੋਰ ਰੱਬ ਨੇ ਕਿੱਥੇ ਘਰ ਪਾਣਾ ਸੀ !

ਮੈਂ ਨਾ ਹੁੰਦਾ ! ਤੂੰ ਨਾ ਹੁੰਦਾ ! ਇਸ ਦੁਨੀਆ ’ਤੇ ਸਰ ਜਾਣਾ ਸੀ !

ਜੇ ਕਿਧਰੇ ਇਹ ਰੁੱਖ ਨਾ ਹੁੰਦੇ ਹਰ ਸ਼ੈ ਨੇ ਹੀ ਮਰ ਜਾਣਾ ਸੀ !


ਅਜੇ ਵੇਲਾ ਹੱਥੋਂ ਲੰਘਿਆ ਨਹੀਂ ! ਇਸ ਬਨਸਪਤੀ ਨੂੰ ਸਾਂਭਣ ਦਾ 

ਆਓ ਰੁਖ ਲਾਈਏ, ਸਭ ਸੁੱਖ ਪਾਈਏ,  ਇਹ ਵੇਲਾ ਸਾਡੇ ਜਾਗਣ ਦਾ !

ਜਦੋਂ ਵਾਟਾਂਵਾਲੀਆ ਦੇਰ ਹੋਈ ਫਿਰ ਪਿੱਛੋਂ ਬਹਿ ਪਛਤਾਣਾ ਕੀ ! 

ਮੈਂ ਨਾ ਹੁੰਦਾ ! ਤੂੰ ਨਾ ਹੁੰਦਾ ! ਇਸ ਦੁਨੀਆ ’ਤੇ ਸਰ ਜਾਣਾ ਸੀ !

ਜੇ ਕਿਧਰੇ ਇਹ ਰੁੱਖ ਨਾ ਹੁੰਦੇ ਹਰ ਸ਼ੈਅ ਨੇ ਹੀ ਮਰ ਜਾਣਾ ਸੀ !

ਉਹ ਸਾਥੀ ਮੈਂ ਨਾ ਹੁੰਦਾ! ਤੂੰ ਨਾ ਹੁੰਦਾ !


ਦੋਸਤੋ ਆਪ ਜੀ ਦੀ ਨਜ਼ਰ ਕੀਤੀ ਇਹ ਰਚਨਾ 25-9-2010 ਨੂੰ ਖੇਤੀ ਦੁਨੀਆ ਪਟਿਆਲਾ ਵਿੱਚ ਛਪੀ ਸੀ

Sep 27, 2024

Ghost in Your Country - ਤੇਰੇ ਦੇਸ਼ ਵਸਦੇ ਭੂਤਨੇ

Ghost in Your Country

Punjabi Poetry by Jasbir Wattawali : ਤੇਰੇ ਦੇਸ਼ ਵੱਸਦੇ ਭੂਤਨੇ

Swears your country, the ghosts inhabiting your country


ਦੇਸ਼ ਤੇਰੇ ਦੀ ਕਸਮ, ਤੇਰੇ ਦੇਸ਼ ਵਸਦੇ ਭੂਤਨੇ 



ਦੇਸ਼ ਤੇਰੇ ਦੀ ਕਸਮ, ਤੇਰੇ ਦੇਸ਼ ਵਸਦੇ ਭੂਤਨੇ !

ਵਿਰਲਾ ਹੀ ਵੱਸਦਾ ਦੇਵਤਾ, ਮੈਂ ਪਰਖਿਆ, ਮੈਂ ਪਰਖਿਆ...



ਸਾਡੀ ਚੁੱਪ ਦੇ ਵਿੱਚ ਰਾਜ ਹੈ, ਬੁਜਦਿਲ ਨਾ ਐਵੇਂ ਜਾਣਿਓ ! 

ਖੰਡਾ ਮਿਆਨੋ ਨਿਕਲ ਕੇ, ਫਿਰ ਖੜਕਣਾ ਹੈ ਖੜਕਣਾ...



ਜੀਣਾ ਵੀ ਆਉਂਦਾ ਅਸਾਂ ਨੂੰ, ਤੇ ਮਰਨ ਦੀ ਵੀ ਜਾਂਚ ਹੈ !

ਸਬਰ ਭਾਂਡਾ ਭਰ ਗਿਆ, ਹੁਣ ਛਲਕਣਾ, ਹੁਣ ਛਲਕਣਾ...



ਤਾਂਡਵ ਰਚਾਇਆ ਮੌਤ ਨੇ, ਪੰਜ ਪਾਣੀਆਂ ਦੇ ਵਿੱਚ ਜੋ !

ਕਹਿਰ! ਭਾਣਾ! ਕੀ ਕਹਾਂ ? ਇਹ ਵਰਤਦਾ, ਜੋ ਵਰਤਿਆ... 



ਘਰ-ਘਰ ਚ ਆ ਕੇ ਬਹਿ ਗਏ, ਕੈਂਸਰ ਤੇ ਕਾਲੇ ਪੀਲੀਏ !

ਪਰ ਬੇਖਬਰ ਮੈਂ ਹਰ ਬਾਸ਼ਿੰਦਾ, ਵੇਖਿਆ, ਹੈ ਵੇਖਿਆ...



ਵਕਤ ਵੇਲਾ ਬੀਤਿਆ, ਉਹ ਹੱਥ ਆਇਆ ਨਾ ਰਤੀ !

ਆਪਣੀ ਕੰਮ ਅਕਲ ਤੇ, ਮੈਂ ਝੂਰਿਆ, ਮੈਂ ਝੂਰਿਆ...



ਆਦਮ ਨਾ ਹੋਇਆ ਆਦਮੀ, ਹੈ ਵਕਤ ਕਿੰਨਾ ਬੀਤਿਆ ! 

ਸਦੀਆਂ ਤੋਂ ਇਹੋ ਹਾਲ ਹੈ, ਇਸ ਧਰਤ ਦਾ, ਇਸ ਧਰਤ ਦਾ...



ਕੀਟ ਭਵਰੇ ਤਿਤਲੀਆਂ, ਉਡਦੇ ਨੇ ਮੌਜਾਂ ਮਾਣਦੇ !

ਬੰਦਾ ਕਹਾਉਂਦਾ ਬਾਦਸ਼ਾਹ, ਹੈ ਜਕੜਿਆ, ਹੈ ਜਕੜਿਆ...



ਉਮਰ ਸਾਰੀ ਲੰਘ ਗਈ, ਆਪੇ ਨਾ, ਆਪੇ ਲੜਦਿਆਂ !

ਅੱਗ ਇੱਛਾ ਨਾ ਬੁਝੀ, ਮੈਂ ਝੁਲਸਿਆ, ਮੈਂ ਝੁਲਸਿਆ...



ਤੇਰੀ ਵਾਟ 'ਵਾਟਾਂਵਾਲੀਆ' ਇਹ ਉਸ ਵੇਲੇ ਮੁੱਕਣੀ !

 ਚਾਰ ਭਾਈਆਂ ਆਣ ਕੇ, ਤੈਨੂੰ ਚੁੱਕਿਆ, ਜਦ ਚੁੱਕਿਆ...


ਇਹ ਪੂਰਬ ਦੇ ਲੋਕ ਨੀਂ ਮਾਏਂ... ਕਵਿਤਾ ਪੜ੍ਹਨ ਲਈ ਇਸ ਲਿੰਕ ’ਤੋ  ਕਲਿਕ ਕਰੋ


ਜਸਬੀਰ ਵਾਟਾਂਵਾਲੀਆ 


ਮਹਾਕਾਵਿ ਕਲਯੁਗਨਾਮਾ ਪੜ੍ਹਨ ਲਈ ਇਸ ਲਿੰਕ ’ਤੇ ਕਲਿਕ ਕਰੋ



To contest Sarpanch or menber you'll need certain documents.




 To contest in Panchayat elections as a member or Sarpanch, you'll need to submit certain documents. ਸਰਪੰਚ ਜਾਂ ਮੈਂਬਰ ਬਣਨ ਲਈ ਤੁਹਾਨੂੰ ਇਨ੍ਹਾਂ ਕਾਗਜ-ਪੱਤਰਾਂ ਅਤੇ ਸਰਟੀਫਿਕੇਟਾਂ ਦੀ ਲੋੜ ਹੁੰਦੀ ਹੈ-


 ਮੈਂਬਰ ਜਾਂ ਸਰਪੰਚ ਵਜੋਂ ਪੰਚਾਇਤੀ ਚੋਣਾਂ ਲੜਨ ਲਈ, ਤੁਹਾਨੂੰ ਕੁਝ ਦਸਤਾਵੇਜ਼ ਜਮ੍ਹਾ ਕਰਨ ਦੀ ਲੋੜ ਹੋਵੇਗੀ ਜੋ ਹੇਠ ਲਿਖੇ ਅਨੁਸਾਰ ਹਨ।

ਇੱਥੇ ਲੋੜੀਂਦੇ ਦਸਤਾਵੇਜ਼ਾਂ ਦੀ ਸੂਚੀ ਹੈ:

ਨਾਮਜ਼ਦਗੀ ਪੱਤਰ ਅਤੇ ਫਾਰਮ

- ਨਾਮਜ਼ਦਗੀ ਪੱਤਰ (ਫਾਰਮ 1) ¹

- ਸਹੁੰ ਜਾਂ ਪੁਸ਼ਟੀ (ਫਾਰਮ 2) ¹

- ਵੋਟਰ ਸੂਚੀ ² ਦਾ ਪ੍ਰਮਾਣ

ਪਛਾਣ ਦਾ ਸਬੂਤ ਅਤੇ ਰਿਹਾਇਸ਼ੀ ਦਸਤਾਵੇਜ਼

- ਵੋਟਰ ਆਈਡੀ ਕਾਰਡ

- ਆਧਾਰ ਕਾਰਡ

- ਪਾਸਪੋਰਟ

- ਡਰਾਈਵਿੰਗ ਲਾਇਸੰਸ

- ਰਾਸ਼ਨ ਕਾਰਡ

- ਬਿਜਲੀ ਦਾ ਬਿੱਲ

- ਪਾਣੀ ਦਾ ਬਿੱਲ

ਹੋਰ ਦਸਤਾਵੇਜ਼

- ਉਮਰ ਦਾ ਸਬੂਤ (ਜਨਮ ਸਰਟੀਫਿਕੇਟ ਜਾਂ ਕਲਾਸ 10 ਸਰਟੀਫਿਕੇਟ)

- ਵਿਦਿਅਕ ਯੋਗਤਾ ਸਰਟੀਫਿਕੇਟ

- ਆਮਦਨ ਸਰਟੀਫਿਕੇਟ

- ਜਾਤੀ ਸਰਟੀਫਿਕੇਟ (ਜੇ ਲਾਗੂ ਹੋਵੇ)

ਵਾਧੂ ਲੋੜਾਂ

- ਇੱਕ ਨਿਸ਼ਚਿਤ ਰਕਮ ਡਿਪਾਜ਼ਿਟ ਰੂਪ ਵਿਚ, ਜੋ ਕਿ ਹਰ ਰਾਜ ਵਿਚ ਵੱਖੋ-ਵੱਖ ਹੁੰਦੀ ਹੈ

- ਰਿਟਰਨਿੰਗ ਅਫਸਰ ਜਾਂ ਇਲੈਕਟੋਰਲ ਰਜਿਸਟ੍ਰੇਸ਼ਨ ਅਫਸਰ ਤੋਂ ਇੱਕ ਸਰਟੀਫਿਕੇਟ 


ਨੋਟ-ਕਿਰਪਾ ਕਰਕੇ ਨੋਟ ਕਰੋ ਕਿ ਦਸਤਾਵੇਜ਼ ਦੀਆਂ ਲੋੜਾਂ ਸਾਰੇ ਰਾਜਾਂ ਵਿੱਚ ਵੱਖੋ-ਵੱਖਰੀਆਂ ਹੋ ਸਕਦੀਆਂ ਹਨ, ਇਸ ਲਈ ਖਾਸ ਵੇਰਵਿਆਂ ਲਈ ਆਪਣੇ ਸਥਾਨਕ ਚੋਣ ਅਥਾਰਟੀਆਂ ਜਾਂ ਰਾਜ ਚੋਣ ਕਮਿਸ਼ਨ ਦੀਆਂ ਵੈੱਬਸਾਈਟਾਂ ਤੋਂ ਪਤਾ ਕਰਨਾ ਸਭ ਤੋਂ ਵਧੀਆ ਹੈ।

ਜਸਬੀਰ ਵਾਟਾਂਵਾਲੀਆ

To contest in Panchayat elections as a member or Sarpanch, you'll need to submit certain documents. Here's a list of required documents:



Nomination Papers and Forms

- Nomination paper (Form 1) ¹

- Oath or affirmation (Form 2) ¹

- Certified extract of electoral roll ²



Identity Proof and Residency Documents

- Voter ID card

- Aadhaar card

- Passport

- Driving license

- Ration card

- Electricity bill

- Water bill



Other Documents

- Age proof (birth certificate or Class 10 certificate)

- Educational qualification certificates

- Income certificate

- Caste certificate (if applicable)



Additional Requirements

- A deposit of a specified amount, which varies by state ³

- A certificate from the Returning Officer or Electoral Registration Officer ²



Please note that document requirements may vary across states, so it's best to check with your local election authorities or State Election Commission websites for specific details ⁴. For instance, Rajasthan has its own set of forms and guidelines ⁴.

Matter generate by WhatsApp AI-

Sep 25, 2024

Action against illegal buses-ਨਾਜਾਇਜ ਬੱਸਾਂ ਖਿਲਾਫ ਹੋਈ ਕਾਰਵਾਈ

Artical : Action against illegal buses running in Punjab

Finally action against illegal buses running in Punjab ਆਖਰਕਾਰ! ਪੰਜਾਬ ਵਿਚ ਚਲਦੀਆਂ ਨਾਜਾਇਜ ਬੱਸਾਂ ਖਿਲਾਫ ਹੋਈ ਕਾਰਵਾਈ - Special Analysis by Jasbir Watanwalia

ਆਖਰਕਾਰ ਪੰਜਾਬ ਵਿਚ ਚਲਦੀਆਂ ਨਾਜਾਇਜ ਬੱਸਾਂ ਖਿਲਾਫ ਹੋਈ ਕਾਰਵਾਈ

ਸੁਖਬੀਰ ਬਾਦਲ ਅਤੇ ਨੇੜਦਾਰਾਂ ਦੀਆਂ 300 ਬੱਸਾਂ ਨੂੰ ਵੀ ਲੱਗਣਗੀਆ ਬਰੇਕਾਂ

ਬੀਤੇ ਦਿਨੀ ਪੰਜਾਬ ਸਰਕਾਰ ਨੇ 600 ਗੈਰ-ਕਾਨੂੰਨੀ  ਤੌਰ 'ਤੇ ਚੱਲ ਰਹੀਆਂ ਬੱਸਾਂ ਦੇ ਗਲਤ ਢੰਗ ਨਾਲ ਜਾਰੀ ਕੀਤੇ ਪਰਮਿਟ ਰੱਦ ਕਰ ਦਿੱਤੇ। ਸਰਕਾਰ ਨੇ ਇਹ ਕਦਮ 2007 ਤੋਂ 2017 ਤੱਕ ਟਰਾਂਸਪੋਰਟ ਨਿਯਮਾਂ ਦੀ ਉਲੰਘਣਾ ਕਰਕੇ ਗੈਰ-ਕਾਨੂੰਨੀ ਨਾਲ ਜਾਰੀ ਕੀਤੇ ਗਏ ਪਰਮਿਟਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਚੁੱਕਿਆ ਹੈ। ਕਿਹਾ ਜਾ ਰਿਹਾ ਹੈ ਕਿ ਜਿਹੜੀਆਂ 600 ਗੈਰ-ਕਾਨੂੰਨੀ ਢੰਗ ਨਾਲ ਫੜੀਆਂ ਬੱਸਾਂ ਦੇ ਪਰਮਿਟ ਰੱਦ ਕੀਤੇ ਗਏ ਹਨ ਉਨ੍ਹਾਂ ਵਿਚ 30 ਫੀਸਦੀ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੇ ਨੇੜਦਾਰਾਂ ਦੀਆਂ ਸਨ। ਇਹ ਵੀ ਸੱਚਾਈ ਹੈ ਨਾਜਾਇਜ ਬੱਸਾਂ ਦਾ ਇਹ ਰੌਲਾ ਪੰਜਾਬ ਦੀ ਸਿਆਸਤ ਵਿਚ ਪਿਛਲੇ ਲੰਮੇ ਸਮੇਂ ਤੋਂ ਚੱਲਦਾ ਆ ਰਿਹਾ ਸੀ।

ਗੌਰਤਲਬ ਹੈ ਕਿ ਪਿਛਲੇ ਸਮੇਂ ਦੌਰਾਨ ਇਸ ਮਾਮਲੇ ਉੱਤੇ ਮੈਂ ਇਕ ਸਪੈਸ਼ਲ ਰਿਪੋਰਟ ਵੀ ਲਿਖੀ ਸੀ  ਜੋ ਇਸ ਪ੍ਰਕਾਰ ਹੈ - 

ਪੰਜਾਬ ਦੀ ਸਿਆਸਤ ’ਚ ਇਕ ਵਾਰ ਫਿਰ ਟਰਾਂਸਪੋਰਟ ਮਾਫੀਆ ਅਤੇ ਨਾਜਾਇਜ਼ ਬੱਸਾਂ ਨੂੰ ਬੰਦ ਕੀਤੇ ਜਾਣ ਦਾ ਹੋ-ਹੱਲਾ ਸੁਣਾਈ ਦੇ ਰਿਹਾ ਹੈ। ਟਰਾਂਸਪੋਰਟ ਖੇਤਰ ਵਿਚ ਹੋ ਰਹੀ ਹਨੇਰੇ ਗਰਦੀ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਨਾਜਾਇਜ਼ ਚੱਲ ਰਹੀਆਂ ਬੱਸਾਂ ਦੇ ਪਰਮਿਟ ਰੱਦ ਕਰਨ ਦਾ ਫ਼ੈਸਲਾ ਲਿਆ ਹੈ। ਜੇਕਰ ਸਰਕਾਰ ਵੱਲੋਂ ਵਾਕਿਆ ਹੀ ਨਾਜਾਇਜ਼ ਬੱਸਾਂ ਦੇ ਪਰਮਿਟ ਰੱਦ ਕਰ ਦਿੱਤੇ ਜਾਂਦੇ ਹਨ ਤਾਂ ਇਸ ਨਾਲ ਟਰਾਂਸਪੋਰਟ ਖੇਤਰ ਦੀਆਂ ਵੱਡੀਆਂ ਕੰਪਨੀਆਂ ਖਾਸ ਕਰ ਸੁਖਬੀਰ ਬਾਦਲ ਦੀਆਂ ਬੱਸਾਂ ਨੂੰ ਵੱਡਾ ਧੱਕਾ ਲੱਗੇਗਾ। ਜਾਣਕਾਰੀ ਮੁਤਾਬਕ ਇਨ੍ਹਾਂ ਵਿਚੋਂ 250 ਦੇ ਕਰੀਬ ਬੱਸਾਂ ਬਾਦਲ ਪਰਿਵਾਰ ਅਤੇ ਉਨ੍ਹਾਂ ਦੇ ਨੇੜਦਾਰਾਂ ਦੀਆਂ ਹਨ। ਪਰਮਿਟ ਰੱਦ ਕੀਤੇ ਜਾਣ ਤੋਂ ਬਾਅਦ ਇਨ੍ਹਾਂ 250 ਬੱਸਾਂ ਨੂੰ ਬਰੇਕਾਂ ਲੱਗ ਜਾਣਗੀਆਂ। ਪਿਛਲੇ ਸਮੇਂ ਦੌਰਾਨ ਸਾਹਮਣੇ ਆਈ ਇਕ ਰਿਪੋਰਟ ਦੇ ਮੁਤਾਬਕ ਪੰਜਾਬ ਵਿੱਚ ਚੱਲ ਰਹੀਆਂ ਨਾਜਾਇਜ਼ ਬੱਸਾਂ ਦੀ ਗਿਣਤੀ ਢਾਈ ਸੌ ਤੋਂ ਕਿਤੇ ਜ਼ਿਆਦਾ ਹੈ।

ਨਾਜਾਇਜ਼ ਬੱਸਾਂ ਦੇ ਚੱਲਣ ਨਾਲ ਰੋਡਵੇਜ਼ ਅਤੇ ਪੀ.ਆਰ.ਟੀ.ਸੀ. ਨੂੰ ਰੋਜ਼ਾਨਾ ਲੱਗਦਾ ਸੀ ਕਰੀਬ 25 ਲੱਖ ਦਾ ਚੂਨਾ

ਪਿਛਲੇ ਸਮੇਂ ਦੌਰਾਨ ਟਰਾਂਸਪੋਰਟ ਵਿਭਾਗ ਦੇ ਸਰਵੇਖਣ ’ਚ ਇਸ ਸਬੰਧੀ ਵੱਡੇ ਖੁਲਾਸੇ ਕੀਤੇ ਗਏ ਸਨ ਕਿ ਸੂਬੇ ਵਿਚ ਕਰੀਬ 2 ਹਜ਼ਾਰ ਨਾਜਾਇਜ਼ ਬੱਸਾਂ ਚੱਲ ਰਹੀਆਂ ਹਨ। ਰਿਪੋਰਟ ਵਿਚ ਕਿਹਾ ਗਿਆ ਸੀ ਕਿ ਇਕ ਤਾਂ ਇਹ ਬੱਸਾਂ ਟੈਕਸ ਚੋਰੀ ਕਰਕੇ ਸਰਕਾਰੀ ਖਜ਼ਾਨੇ ਨੂੰ ਢਾਹ ਲਗਾਉਂਦੀਆਂ ਹਨ, ਦੂਜਾ ਇਹ ਪੰਜਾਬ ਰੋਡਵੇਜ਼ ਤੇ ਪੀ.ਆਰ.ਟੀ.ਸੀ. ਨੂੰ ਹੋਣ ਵਾਲੀ ਆਮਦਨ ਨੂੰ ਵੀ ਖੋਰਾ ਲਗਾਉਂਦੀਆਂ ਹਨ। ਰੋਡਵੇਜ਼ ਅਤੇ ਪੀਆਰਟੀਸੀ ਨੂੰ ਇਸ ਨਾਲ ਰੋਜ਼ਾਨਾ ਕਰੀਬ 25 ਲੱਖ ਰੁਪਏ ਦਾ ਨੁਕਸਾਨ ਹੁੰਦਾ ਹੈ। ਇਸ ਤੋਂ ਇਲਾਵਾ ਇਕ ਪਰਮਿਟ ’ਤੇ ਕਈ-ਕਈ ਬੱਸਾਂ ਦਾ ਚੱਲਣਾ ਅਤੇ ਪ੍ਰਭਾਵਸ਼ਾਲੀ ਟਰਾਂਸਪੋਰਟਰਾਂ ਤੇ ਅਧਿਕਾਰੀਆਂ ਦੀ ਮਿਲੀਭੁਗਤ ਦੇ ਵੀ ਖੁਲਾਸੇ ਹੋਏ ਸਨ। 

ਕੈਪਟਨ ਸਰਕਾਰ ਦੀ ਪਹਿਲੀ ਕੈਬਨਿਟ ਟਰਾਂਸਪੋਰਟ ਮਾਫੀਆ ਖਿਲਾਫ ਲੈ ਕੇ ਆਈ ਸੀ ਇਹ ਬਿੱਲ

ਕੈਪਟਨ ਸਰਕਾਰ ਨੇ ਸੱਤਾ ਸੰਭਾਲਦਿਆਂ ਹੀ ਟਰਾਂਸਪੋਰਟ ਪਾਲਿਸੀ ਦੇ ਨਵੇਂ ਬਿੱਲ ਨੂੰ ਮਨਜ਼ੂਰੀ ਦਿੱਤੀ ਸੀ। ਇਸ ਅਨੁਸਾਰ ਵੱਖ-ਵੱਖ ਰੂਟਾਂ ’ਤੇ ਚੱਲ ਰਹੀਆਂ ਸਾਰੀਆਂ ਵੱਡੀਆਂ ਅਤੇ ਛੋਟੀਆਂ 12,210 ਬਸਾਂ ਦੇ ਪਰਮਿਟ ਰੱਦ ਕਰਕੇ ਨਵੇਂ ਸਿਰਿਓਂ ਜ਼ਾਰੀ ਕੀਤੇ ਜਾਣੇ ਸਨ। ਇਸ ਤੋਂ ਇਲਾਵਾ ਵਿਜੀਲੈਂਸ ਵਿਭਾਗ ਅਤੇ ਸੂਬਾ ਪੁਲਿਸ ਦੀ ਇਕ ਵਿਸ਼ੇਸ਼ ਟਾਸਕ ਫੋਰਸ ਸਥਾਪਤ ਕਰਨ ਦਾ ਵੀ ਫੈਸਲਾ ਕੀਤਾ ਗਿਆ ਸੀ, ਜਿਸਦਾ ਮੁੱਖ ਕਾਰਜ ਸਾਰੀਆਂ ਨਾਜਾਇਜ਼ ਬੱਸਾਂ ਦੀ ਨਿਸ਼ਾਨਦੇਹੀ ਕਰਨਾ ਅਤੇ ਉਨ੍ਹਾਂ ਨੂੰ ਬੰਦ ਕਰਨ ਹਿੱਤ ਕਾਰਵਾਈ ਕਰਨਾ ਸੀ।