Aug 27, 2016

There was a king and there was a queen!

Punjabi-poetry-king-queen

Punjabi Poetry by Jasbir Wattawali  : There was a king and there was a queen!

There was a king and there was a queen! 

ਇਕ ਸੀ ਰਾਜਾ ! ਇਕ ਸੀ ਰਾਣੀ


ਇਕ ਸੀ ਰਾਜਾ, ਇਕ ਸੀ ਰਾਣੀ, ਲੁੱਟ-ਲੁੱਟ ਖਾ ਗਏ ਰੀਤ ਪੁਰਾਣੀ! 

ਨਾ ਮਰੇ ! ਨਾ ਮਗਰੋਂ ਲੱਥੇ !! ਨਾ ਹੀ ਹੋਈ ਕਦੇ ਖਤਮ ਕਹਾਣੀ

ਇਕ ਸੀ ਰਾਜਾ, ਇਕ ਸੀ ਰਾਣੀ...



ਨਾਲ ਇਹਨਾਂ ਦੇ ਲਸ਼ਕਰ ਭਾਰਾ ! ਘੋੜੇ-ਹਾਥੀ ! ਟੱਬਰ ਸਾਰਾ

ਸਭ ਦਾ ਭਾਰ ਅਸਾਡੇ ਸਿਰ 'ਤੇ ! ਸਾਡੇ ਸਿਰ ਤੋਂ ਦਾਣਾ-ਪਾਣੀ...

ਇਕ ਸੀ ਰਾਜਾ ! ਇਕ ਸੀ ਰਾਣੀ...



ਹਰ ਵੇਲੇ ਇਹ ਹਰੀਆਂ ਚੁਗਦੇ ! ਖਾਈ ਜਾਂਦੇ ਕਿਹੜੇ ਯੁੱਗ ਦੇ

ਪੀੜ੍ਹੀਓ-ਪੀੜ੍ਹੀ, ਪੁੱਤ-ਪੋਤਰੇ ! ਗੋਤ-ਕਨਾਲਾ ਇਕੋ ਘਾਣੀ

ਇਕ ਸੀ ਰਾਜਾ, ਇਕ ਸੀ ਰਾਣੀ...



ਸੌ ਵਾਰੀ ਕਿਰਪਾਨਾਂ ਚੁੱਕੀਆਂ, ਬਰਛੇ-ਤੀਰ-ਕਮਾਨਾਂ ਚੁੱਕੀਆਂ

ਮਰਨ ਵਾਲੇ ਤਾਂ ਮਰਦੇ ਰਹਿ ਗਏ, ਰਾਜ ਕਰੇਂਦੀ ਉਹੀਓ ਢਾਣੀ

ਇਕ ਸੀ ਰਾਜਾ, ਇਕ ਸੀ ਰਾਣੀ...



ਲਈ ਆਜ਼ਾਦੀ ਰਾਜ ਬਦਲਿਆ, ਸਿਰੋ-ਸਿਰੀ ਹਰ ਤਾਜ ਬਦਲਿਆ !

ਹੋਰ ਕੀ ਬਦਲਿਆ, ਬਦਲਿਆ ਠੇਂਗਾ ਜਾਂ ਬਦਲੀ ਇਹ ਜੁੱਤੀ ਜਾਣੀਂ !

ਇਕ ਸੀ ਰਾਜਾ, ਇਕ ਸੀ ਰਾਣੀ, ਲੁੱਟ-ਲੁੱਟ ਖਾ ਗਏ ਰੀਤ ਪੁਰਾਣੀ

ਨਾ ਇਹ ਮਰੇ ਨਾ ਮਗਰੋਂ ਲੱਥੇ,  !! ਨਾ ਹੋਈ ਕਦੇ ਖਤਮ ਕਹਾਣੀ

ਇਕ ਸੀ ਰਾਜਾ ਇਕ ਸੀ ਰਾਣੀ





There was one king! There was one queen

There was one king, there was one queen, they plundered and ate the old custom!

Neither died! Nor was there any trace of them!! Nor was the story ever finished

There was one king, there was one queen...

With their army heavy! Horses and elephants! The whole family

The weight of everything on our heads! From our heads the food and water...

There was one king! There was one queen...

They used to pick greens all the time! What eras were eaten

Generations and generations, sons and grandsons! The tribe-canal is the same as the queen

There was one king, one queen...

They carried swords a hundred times, they carried spears, arrows and bows

Those who died remained dead, the same Dhani ruled

There was one king, one queen...

Kalyugnama epic - click on this link to read

For freedom, the kingdom changed, every crown changed!

What else changed, did the throne change or did these shoes change, you know!

There was one king, one queen, they plundered and plundered the old customs

They neither died nor were they beaten later, !! The story never ended

There was one king, one queen

Aug 22, 2016

ਬੁੱਢਾ ਜਾਦੂਗਰ/ਬੁੱਢੀ ਜਾਦੂਗਰਨੀ/ਸੁਰਜੀਤ ਪਾਤਰ/ Jasbir Wattanwalia

punjabi-poetry-old-magician

Poetry : ਬੁੱਢਾ ਜਾਦੂਗਰ/ਬੁੱਢੀ ਜਾਦੂਗਰਨੀ/ਸੁਰਜੀਤ ਪਾਤਰ/ Jasbir Wattanwalia

This old-magician poem is a text adaptation of 'Budhi Jadugarni' by Surjit Patar.

ਬੁੱਢਾ ਜਾਦੂਗਰ ...

ਬੁੱਢਾ ਜਾਦੂਗਰ
ਹੱਸ ਕੇ ਆਖਦਾ ਹੈ !

ਕਿ ਥੋਨੂੰ ਵੀ ਜਿਉਣ ਜੋਗੇ ਕਰ ਦਿਆਂਗੇ
ਪਹਿਲਾਂ ਭੁੱਖੇ ਤਾਂ ਮਰੋ !
ਫਿਰ ਥੋਡਾ ਵੀ ਢਿੱਡ ਭਰ ਦਿਆਂਗੇ !

ਮੈਂ ਬੁੱਢਾ ਜਾਦੂਗਰ ਬੜੇ ਮੰਤਰ ਜਾਣਦਾ ਹਾਂ
ਮੈਂ ਜਿੰਨੇ ਵੀ ਚੁਲ੍ਹਿਆਂ ਨੂੰ ਅੱਗ ਦਿੱਤੀ,
ਉਹ ਬਿਨਾਂ ਬਾਲਣੋਂ ਹੀ ਬਲ਼ ਗਏ !

ਮੈਂ ਜਿੰਨੇ ਵੀ ਦੀਵਿਆਂ ਨੂੰ ਬਾਲ਼ਿਆ,
ਉਹ ਮੋਮਬੱਤੀਆਂ ਹੀ ਬਣ ਗਏ !

ਮੈਂ ਜਿਸ ਵੀ ਭੁੱਖੇ ਨੂੰ ਰੋਟੀ ਦਿੱਤੀ,
ਉਹ ਭੁੱਖੜ ਹੀ ਬਣ ਗਿਆ !

ਮੈਂ ਜਿੰਨਿਆਂ ਵੀ ਢਿੱਡਾਂ ਭਰਿਆ,
ਉਹ ਟੋਆ ਹੀ ਬਣ ਗਏ !

ਹੁਣ ਤਾਂ ਮੇਰਾ ਵੀ ਢਿੱਡ ਹੱਸਦਾ ਹੈ !
ਇਹ ਦੁਨੀਆਂ ਝੂਠ ਕਹਿੰਦੀ ਐ  !

ਉਹੋ...ਹੋ ..ਹੋ.. !
ਇਹ ਭੁੱਖਾਂ ਤਾਂ ਕਦੇ ਵੀ ਖਤਮ ਨਹੀਂ ਹੁੰਦੀਆਂ !
...ਅਤੇ ਇਹਨਾਂ ਦੀਆਂ ਕਿਸਮਾਂ ??

ਹਾਂ ! ਹਾਂ !
ਕਈ ਭੁੱਖਾਂ ਤਾਂ ਰੋਟੀਆਂ ਨਾਲ ਬੁੱਝਦੀਆਂ ਨੇ,
ਕੋਈ ਸਿਰਫ ਬੋਟੀਆਂ ਨਾਲ ਬੁੱਝਦੀਆਂ ਨੇ
ਕੋਈ ਨੌਕਰੀਆਂ ਲਈ ਟੈਂਕੀਆਂ 'ਤੇ ਚੜ੍ਹ ਕੇ
ਅਤੇ. ...ਬਚੀਆਂ-ਖੁਚੀਆਂ .... !
ਡਾਂਗਾਂ ਅਤੇ ਸੋਟੀਆਂ ਨਾਲ..ਬੁੱਝਦੀਆਂ ਨੇ !!


ਉਹ ਕਾਕਾ !
ਤੂੰ ਐਵੇਂ ਕਾਹਲਾ ਨਾ ਪੈ !
ਤੇਰੀ ਵੀ ਭੁੱਖ ਦੀ ...ਕਿਸਮ ਬੁੱਝ ਲਈਏ
ਫਿਰ ਤੇਰਾ ਵੀ ਹੱਲ ਕਰਾਂਗੇ
ਪਹਿਲਾਂ ਮੰਗਤਾ ਤੇ ਬਣ....!
ਫਿਰ ਤੇਰਾ ਵੀ ਢਿੱਡ ਭਰਾਂਗੇ.....!
ਮੈਂ ਬੁੱਢਾ ਜਾਦੂਗਰ ....!
ਬੜੇ ਮੰਤਰ ਜਾਣਦਾ ਹਾਂ


Mar 16, 2016

ਬਜਟ ਜਾਂ ਬਰਫ ਦਾ ਗੋਲ਼ਾ ...?

ਬਜਟ ਜਾਂ ਬਰਫ ਦਾ ਗੋਲਾ ?

ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਪੰਜਾਬ ਦੇ ਇਸ ਸ਼ੈਸ਼ਨ ਦੇ ਬਜਟ ਵਿੱਚ ਕਿਸਾਨ ਪੱਖੀ, ਲੋਕ ਪੱਖੀ ਅਤੇ ਵਿਕਾਸ ਪੱਖੀ ਯੋਜਨਾਵਾਂ ਦਾ ਝੌਲ਼ਾ ਜਰੂਰ ਪੈ ਰਿਹਾ ਹੈ | ਪਰੰਤੂ ਇਹ ਯੋਜਨਾਵਾਂ ਡਾਇਣ ਕੁੱਛੜ ਮੁੰਡੇ ਵਾਲੀ ਕਹਾਵਤ ਵਾਂਗੂ ਜੀਂਦੀਆਂ ਰਹਿਣਗੀਆਂ ਜਾਂ ਰਸਤੇ ਵਿੱਚ ਹੀ ਲੂਣ ਲਾ ਕੇ ਚੱਬ ਲਈਆਂ ਜਾਣਗੀਆਂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ | ਪਰੰਤੂ ਬਜਟ ਨੂੰ ਦੇਖ ਕੇ ਨਿੱਕੇ ਹੁੰਦਿਆਂ ਖਾਧੇ ਬਰਫ ਦੇ ਗੋਲ਼ੇ ਚੇਤੇ ਆ ਰਹੇ ਹਨ | ਜਿਹੜੇ ਖਾਂਦਿਆ-ਖਾਂਦਿਆ ਅੱਧੇ ਕੁ ਤਾਂ ਗਰਮੀ ਨਾਲ ਖੁਰ ਜਾਂਦੇ ਸਨ, ਕੁਝ ਹਿੱਸਾ ਥੱਲੇ ਡਿੱਗ ਜਾਂਦਾ ਸੀ ਆਪਣੇ ਹਿੱਸੇ ਤਾਂ ਰੰਗ ਵਾਲਾ ਮਾੜਾ-ਮੋਟਾ ਮਿੱਠਾ ਪਾਣੀ ਅਤੇ ਹੱਥ ਵਿੱਚ ਖੁਰਦਰਾ ਜਿਹਾ ਡੱਕਾ ਹੀ ਆਉਂਦਾ ਸੀ | ਬਾਕੀ ਇਹ ਵਾਕਿਆ ਹੀ ਬਜਟ ਹੈ ਜਾਂ ਕੋਈ ਕਾਗਜ਼ੀ ਕਬੂਤਰ ਇਹ ਫੈਸਲਾ ਤਾਂ ਆਉਣ ਵਾਲੇ ਸਮੇਂ ਨੇ ਹੀ ਕਰਨਾ ਹੈ |

    ਜਸਬੀਰ ਵਾਟਾਂਵਾਲੀਆ

Mar 9, 2016

IS Guru Nanak was a scientist ? ਕੀ ਗੁਰੂ ਸਾਹਿਬ ਵਿਗਿਆਨੀ ਸਨ ?

Is Guru Nanak Dev Ji was Scientist ? ਕੀ ਗੁਰੂ ਸਾਹਿਬ ਵਿਗਿਆਨੀ ਸਨ ?


ਕੀ ਗੁਰੂ ਸਾਹਿਬ ਵਿਗਿਆਨੀ ਸਨ ?


IS Guru Nanak was a scientist ? 

ਮੌਜੂਦਾ ਸਮੇਂ ਵਿੱਚ ਸਿੱਖ ਸਮਾਜ ਦੇ ਪ੍ਰਚਾਰਕ ਗੁਰੂ ਨਾਨਕ ਦੇਵ ਜੀ ਨੂੰ ਅਧਿਆਤਮਵਾਦੀ ਗੁਰੂ ਹੋਣ ਦੇ ਨਾਲ-ਨਾਲ ਵਿਗਿਆਨੀ ਹੋਣ ਦੀ ਉਪਾਧੀ ਵੀ ਦੇਣ ਲੱਗ ਪਏ ਹਨ। ਇਹ ਉਪਾਧੀ ਅਕਸਰ ਹੀ ਗੁਰੂ ਸਾਹਿਬ ਜੀ ਦੀਆਂ ਕੁਝ ਪੰਕਤੀਆਂ ਨੂੰ ਅਧਾਰ ਬਣਾ ਕੇ ਦਿੱਤੀ ਜਾਂਦੀ ਹੈ। ਜਿਵੇਂ ਕਿ ਪ੍ਰਚਾਰਕਾਂ ਵੱਲੋਂ ਕਿਹਾ ਜਾਂਦਾ ਹੈ ਕਿ ਗੁਰਬਾਣੀ ਵਿੱਚ ਸ੍ਰਿਸ਼ਟੀ ਦੀ ਰਚਨਾ ਦੇ ਗੁਰੂ ਸਾਹਿਬ ਨੇ ਸਪੱਸ਼ਟ ਸੰਕੇਤ ਦਿੱਤੇ ਹਨ। 

ਗੁਰਬਾਣੀ ਵਿਚ ਸ੍ਰਿਸ਼ਟੀ ਦੀ ਰਚਨਾ ਬਾਰੇ ਹਨ ਇਹ ਸੰਕੇਤ


ਅਰਬਦ ਨਰਬਦ ਧੰਦੂਕਾਰਾ ||

ਧਰਨ ਨਾ ਗਗਨ ਨਾ ਹੁਕਮ ਅਪਾਰਾ ||
ਨਾ ਦਿਨ ਰੈਣ ਨਾ ਚੰਦ ਨਾ ਸੂਰਜ ||

ਸੁੰਨੇ ਸੁੰਨ ਸਮਾਇੰਦਾ ||

ਇਸੇ ਤਰ੍ਹਾਂ :

ਪਾਤਾਲਾ ਪਤਾਲ ||
ਲੱਖ ਆਗਾਸਾ ਆਗਾਸ ||

ਅਤੇ
ਧਰਤੀ ਹੋਰ ਪਰੇ ਹੋਰ ||

ਆਦਿ ਪੰਕਤੀਆਂ ਨੂੰ ਲੈ ਕੇ ਪ੍ਰਚਾਰਕਾਂ ਵੱਲੋਂ ਇਹ ਕਿਹਾ ਜਾਂਦਾ ਹੈ ਕਿ ਕਿ ਗੁਰੂ ਸਾਹਿਬ ਨੇ ਸ੍ਰਿਸ਼ਟੀ ਦੀ ਰਚਨਾ ਕਿਵੇਂ ਹੋਈ ? ...ਅਤੇ ਉਸ ਸਮੇਂ ਦਾ ਵਾਤਾਵਰਣ ਕੀ ਸੀ ? ਜਾਂ ਇਸ ਬ੍ਰਹਿਮੰਡ ਦੀ ਵਿਸ਼ਾਲਤਾ ਬਾਰੇ ਵੀ ਸਪੱਸ਼ਟ ਦੱਸਿਆ ਹੈ।

ਸ੍ਰਿਸ਼ਟੀ ਦੀ ਰਚਨਾ ਬਾਰੇ ਵੱਖੋ-ਵਖਰੇ ਅਣਦਾਜੇ


ਇਤਿਹਸ ਤੇ ਝਾਤੀ ਮਾਰੀਏ ਤਾਂ ਦੁਨੀਆਂ ਦੇ ਸਮੁੱਚੇ ਪੀਰ-ਪੈਗੰਬਰਾਂ ਨੇ ਸ੍ਰਿਸ਼ਟੀ ਦੀ ਰਚਨਾ ਬਾਰੇ ਵੱਖੋ-ਵਖਰੇ ਅਣਦਾਜੇ ਲਗਾਏ ਹਨ ਅਤੇ ਇਹ ਸਿਰਫ ਅਣਦਾਜੇ ਜਾਂ ਕਿਆਫੇ ਹੀ ਹਨ। ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਗੁਰੂ ਸਾਹਿਬ ਦਾ ਇਹ ਅਨੁਭਵ ਇਹਨਾਂ ਸਾਰੇ ਪੈਗੰਬਰਾਂ ਦੇ ਅਣਦਾਜਿਆਂ ਨਾਲੋਂ ਵਧੇਰੇ ਪਰਕਿਰਤਕ ਅਤੇ ਪਰਿਪੱਕ ਹੈ। ਇਸ ਸਭ ਦੇ ਬਾਵਜੂਦ ਇਸ ਅਨੁਭਵ ਜਾਂ ਕਿਆਫੇ ਨੂੰ ਵਿਗਿਆਨਕ ਖੋਜਾਂ ਦਾ ਮੂਲ ਆਧਾਰ ਆਖਣਾ ਵਿਗਿਆਨ ਨਾਲ ਬੇਇਨਸਾਫੀ ਹੋਵੇਗੀ।  

ਵਿਗਿਆਨ ਦੀ ਪਰਖ ਦਾ ਪੈਮਾਨਾ


ਗੱਲ  ਵਿਗਿਆਨ ਦੀ ਕਰੀਏ ਤਾਂ ਇਹ ਅਣਦਾਜਿਆਂ ਜਾਂ ਕਲਪਨਾਵਾਂ ਉੱਪਰ ਅਧਾਰਿਤ ਨਹੀਂ ਹੁੰਦਾ ਬਲਕਿ ਨਿਰੋਲ ਤੱਥਾਂ ਜਾਂ ਤੱਤਾਂ ਦੀ ਹੋਂਦ ਉਪਰ ਅਧਾਰਿਤ ਹੁੰਦਾ ਹੈ। ਉਦਾਰਨ ਦੇ ਤੌਰ ‘ਤੇ ਵਿਗਿਆਨ ਸਿਰਫ ਉਸ ਨੂੰ ਕਿਹਾ ਜਾ ਸਕਦਾ ਹੈ, ਜਿਸ ਨੂੰ ਗਲੈਲੀਓ ਨੇ ਆਪਣੀ ਦੂਰਬੀਨ ਦੇ ਸ਼ੀਸ਼ੇ ਵਿੱਚੋਂ ਸਿੱਧ ਕੀਤਾ ਸੀ।... ਉਸਨੇ ਇਹ ਸਿੱਧ ਕੀਤਾ ਸੀ ਕਿ ਸੂਰਜ ਧਰਤੀ ਦੁਆਲੇ ਨਹੀਂ ਬਲਕਿ ਧਰਤੀ ਸੂਰਜ ਦੁਆਲੇ ਘੁੰਮਦੀ ਹੈ। ਉਸਨੇ ਸਦੀਆਂ ਤੋਂ ਚੱਲੀਆਂ ਆ ਰਹੀਆਂ ਝੂਠੀਆਂ ਕਹਾਣੀਆਂ ਅਤੇ ਅਣਦਾਜਿਆਂ ਦਾ ਅੰਤ ਕਰ ਦਿੱਤਾ ਸੀ। ਵਿਗਿਆਨ ਉਹ ਪ੍ਰਕਿਰਿਆ ਹੈ ਜਿਸ ਨੇ ਦੁਨੀਆਂ ਨੂੰ ਬ੍ਰਹਿਮੰਡ ਵਿਚ ਉਡਣ ਲਾ ਦਿੱਤਾ ਹੈ। ਵਿਗਿਆਨ ਉਹ ਹੈ ਜਿਸਨੇ ਹਜਾਰਾਂ ਮੀਲਾਂ ਦੀ ਦੂਰੀ ’ਤੇ ਖੜ੍ਹੇ ਮਨੁੱਖਾਂ ਨੂੰ ਵੀ ਦੂਜੇ ਮਨੁੱਖਾਂ ਨਾਲ ਜੋੜ ਦਿੱਤਾ ਹੈ। ਵਿਗਿਆਨ ਨੇ ਬ੍ਰਹਿਮੰਡ ਦੇ ਅਸਚਰਜ ਰਹੱਸਾਂ ਨੂੰ ਸਾਡੇ ਸਾਹਮਣੇ ਖੋਲ੍ਹ ਕੇ ਰੱਖ ਦਿੱਤਾ ਅਤੇ ਹੋਰ ਪਤਾ ਨਹੀਂ ਕਿੰਨਾ ਕੁਝ ਜੋ ਇਕ ਆਰਟੀਕਲ ਵਿੱਚ ਨਹੀਂ ਦਰਸਾਇਆ ਜਾ ਸਕਦਾ।

ਸਿਰਲੇਖ


ਮੇਰੇ ਮੁਤਾਬਕ ਇਸ ਤਰ੍ਹਾਂ ਗੁਰੂ ਸਾਹਿਬ ਨੂੰ ਬਿਨਾਂ ਵਜ੍ਹਾ ਵਿਗਿਆਨੀ ਸਿੱਧ ਕਰਨਾ ਗੁਰੂ ਸਾਹਿਬ ਦੀ ਸਖਸ਼ੀਅਤ ਨਾਲ ਵੀ ਬੇਇਨਸਾਫੀ ਹੋਵੇਗੀ | ਇਸ ਵਿੱਚ ਕੋਈ ਸ਼ੱਕ ਨਹੀਂ ਕਿ ਗੁਰੂ ਸਾਹਿਬ ਨੇ ਦੁਨੀਆਂ ਨੂੰ ਜੀਵਨਮੁੱਖੀ ਅਤੇ ਅਧਿਆਤਮਵਾਦੀ ਰਾਹਾਂ ਦੀਆਂ ਬੇਹਤਰੀਨ ਪਗਡੰਡੀਆਂ ’ਤੇ ਤੋਰਿਆ। ਗੁਰੂ ਸਾਹਿਬ ਨੇ ਕੁਦਰਤ ਦੀ ਅਸਚਰਤਾ ਅਤੇ ਅਭੇਦਤਾ ਦਾ ਵੀ ਬਾਕਮਾਲ ਗੁਣਗਾਨ ਕੀਤਾ। ਕਥਾ ਕਰਦਿਆਂ ਸਿੱਖ ਜਗਤ ਦੇ ਇਹ ਪ੍ਰਚਾਰਕ ਸ਼ਾਇਦ ਇਹਨਾਂ ਪੰਕਤੀਆਂ ਨੂੰ ਭੁੱਲ ਜਾਂਦੇ ਹਨ ਜਿਸ ਵਿੱਚ ਗੁਰੂ ਸਾਹਿਬ ਨੇ ਕਰਤਾ creature ਦੀ ਸਪੱਸ਼ਟਤਾ ਨੂੰ ਨਹੀਂ ਬਲਕਿ ਉਸ ਦੀ ਅਸਚਰਜਤਾ ਨੂੰ ਹੀ ਬਿਆਨਿਆ ਹੈ | ਜਿਵੇਂ ਕਿ

ਜਾ ਕਰਤਾ ਸ੍ਰਿਸ਼ਟੀ ਸਾਜੇ ਆਪੇ ਜਾਣੇ ਸੋਈ ||


Jan 5, 2016

Who were the Martyrs of Saragarhi ?- ਸਾਰਾਗੜ੍ਹੀ ਦੇ ਸ਼ਹੀਦ

Who were the Martyrs of Saragarhi ?

Who were the Martyrs of Saragarhi ?

ਕੌਣ ਸਨ ਸਾਰਾਗੜ੍ਹੀ ਦੇ ਸ਼ਹੀਦ ?

ਦੋਸਤੋ ਬੀਤੇ ਦਿਨੀਂ ਸ਼ਹੀਦਾਂ ਦੀ ਯਾਦਗਾਰ ਸਾਰਾਗੜ੍ਹੀ (ਜਿਲਾ ਫਿਰੋਜ਼ਪੁਰ) ਦੇਖਣ ਦਾ ਮੌਕਾ ਮਿਲਿਆ। ਇਸ ਯਾਦਗਾਰ ਨੂੰ ਦੇਖਦਿਆਂ ਹੀ ਅਨੇਕਾਂ ਸਵਾਲ ਮਨ ਵਿਚ ਪੈਦਾ ਹੁੰਦੇ ਹਨ ! ... ਕਿ ਕੌਣ ਸਨ ਸਾਰਾਗੜ੍ਹੀ ਦੇ ਸ਼ਹੀਦ ? ..... ਅਤੇ ਕਿਉਂ ਹੋਈ ਸੀ ਇਹ ਲੜਾਈ ?.......ਅਤੇ ਕਿਹਨਾ ਖਾਤਿਰ ਲੜੇ ਸਨ ਇਹ ਜਵਾਨ ? ......ਕਿਵੇਂ ਇਸ ਲੜਾਈ ਨੂੰ ਦੁਨੀਆਂ ਦੀਆਂ ਮਹਤਵਪੂਰਨ ਲੜਾਈਆਂ ਵਿਚ ਗਿਣਿਆ ਜਾਣ ਲੱਗਾ ?

 ਅੰਗਰੇਜ਼ਾਂ ਵੱਲੋਂ ਸਿੱਖ ਫੌਜਾਂ ਨੂੰ ਆਪਣੀਆਂ ਫੌਜੀ ਰੇਜਮੈਂਟਾ ਵਿਚ ਸ਼ਾਮਿਲ ਕਰਨਾ

ਇਤਿਹਾਸ ’ਤੇ ਝਾਤੀ ਮਾਰੀਏ ਤਾਂ ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਸ਼ਾਮਿਲ ਕਰਨ ਪਿੱਛੋਂ ਅੰਗਰੇਜ਼ਾਂ ਨੇ ਸਿੱਖ ਫੌਜਾਂ ਨੂੰ ਵੀ ਆਪਣੀਆਂ ਫੌਜੀ ਰੇਜਮੈਂਟਾ ਵਿੱਚ ਸ਼ਾਮਿਲ ਕਰਨਾ ਸ਼ੁਰੂ ਕਰ ਦਿੱਤਾ ਸੀ | ਦੂਜੇ ਪਾਸੇ ਅਫਗਾਨਿਸਤਾਨ ਦਾ ਵੱਡਾ ਇਲਾਕਾ ਅਜੇ ਅੰਗਰੇਜ਼ਾਂ ਦੇ ਕਬਜੇ ਹੇਠ ਨਹੀਂ ਸੀ ਆਇਆ ਅਤੇ ਅਫਗਾਨਿਸਤਾਨ ਦੇ ਲੜਾਕੂ ਕਬੀਲਿਆਂ ਨੇ ਅੰਗਰੇਜ਼ਾਂ ਦੀ ਵਿਰੋਧਤਾ ਜਾਰੀ ਰੱਖੀ ਅਤੇ ਸਮੇਂ ਸਮੇਂ ਤੇ ਅੰਗਰੇਜ਼ਾਂ ਦੁਆਰਾ ਸਥਾਪਿਤ ਕੀਤੀਆਂ ਚੌਕੀਆਂ ਉਪਰ ਹਮਲੇ ਬੋਲਣੇ ਸ਼ੁਰੂ ਕਰ ਦਿੱਤੇ ਸਨ। ਉਸ ਮੌਕੇ ਇਹ ਸਾਰਾ ਕੁਝ ਅੰਗਰੇਜੀ ਹਕੂਮਤ ਦੇ ਗਲ਼ੇ ਦੀ ਹੱਡੀ ਬਣ ਚੁੱਕਿਆ ਸੀ। ਇਸ ਲਈ ਅੰਗਰੇਜਾਂ ਨੇ ਅਫਗਾਨਾਂ ਨਾਲ ਟੱਕਰ ਲੈਣ ਲਈ  ਪੰਜਾਬ ਦੇ ਬਹਾਦਰ ਨੌਜਵਾਨਾਂ ਨੂੰ ਹੱਦਾਂ ਉੱਤੇ ਤੈਨਾਤ ਕਰਨਾ ਸ਼ੁਰੂ ਦਿੱਤਾ।

ਪਠਾਣ ਲੜਾਕੂ ਕਬੀਲਿਆਂ ਦੇ ਯੋਧਿਆਂ ਵੱਲੋਂ ਸਾਰਾਗੜ੍ਹੀ ਦੀ ਚੌਂਕੀ ਉਪਰ ਹਮਲਾ


12 ਸਤੰਬਰ 1897 ਨੂੰ ਹਜਾਰਾਂ ਦੀ ਗਿਣਤੀ ਵਿੱਚ ਪਠਾਣ ਲੜਾਕੂ ਕਬੀਲਿਆਂ ਦੇ ਯੋਧਿਆਂ ਨੇ ਸਾਰਾਗੜ੍ਹੀ ਦੀ ਚੌਂਕੀ ਉਪਰ ਹਮਲਾ ਬੋਲਿਆ। ਜਿਸ ਸਮੇ ਚੌਕੀ ਉਪਰ ਹਮਲਾ ਬੋਲਿਆ ਗਿਆ ਉਸ ਸਮੇਂ ਚੌਕੀ ਵਿੱਚ ਸਿਰਫ 21 ਸਿੱਖ ਸਿਪਾਹੀਆਂ ਦੀ ਹੀ ਇਕ ਟੁਕੜੀ ਮੌਜੂਦ ਸੀ। ਸਿਪਾਹੀਆਂ ਦਾ ਨਾਮਤਰ ਗਿਣਤੀ ਹੋਣ ਦੇ ਬਾਵਜੂਦ ਸਿੱਖ ਸਿਪਾਹੀਆਂ ਨੇ ਹੌਸਲੇ ਨਾ ਛੱਡੇ। ਦੇਖਦੇ ਹੀ ਦੇਖਦੇ ਇਨ੍ਹਾ ਵਿਚਾਲੇ ਭਿਆਨਕ ਟਕਰਾਅ ਸ਼ੁਰੂ ਹੋ ਗਿਆ।  ਇਹਨਾਂ 21 ਸਿੱਖ ਸਿਪਾਹੀਆਂ ਨੇ ਹਜਾਰਾਂ ਪਠਾਣਾਂ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਅਣਗਿਣਤ ਪਠਾਣਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਆਖਰੀ ਸਾਹ ਤੱਕ ਲੜਦੇ-ਲੜਦੇ ਇਹ 21 ਸਿੱਖ ਅੰਤ ਵਿਚ ਸ਼ਹੀਦੀਆਂ ਪਾ ਗਏ।

ਸ਼ਹੀਦ ਸਿੱਖ ਫੌਜੀਆਂ ਨੂੰ ‘ਇੰਡੀਅਨ ਮੈਰਿਟ ਆਫ ਆਡਰ’ ਦੀ ਉਪਾਧੀ ਨਾਲ ਨਿਵਾਜਿਆ


ਇਹਨਾਂ 21 ਸਿੱਖ ਸਿਪਾਹੀਆਂ ਦੀ ਸ਼ਹੀਦੀ ਨੂੰ ਉਸ ਸਮੇਂ ਦੀ ਅਖਬਾਰ 'ਪਾਈਨੀਅਰ 'ਬਖੂਬੀ ਪਰਚਾਰਿਆ, ਜਿਸ ਕਰਕੇ ਅੰਗਰੇਜ਼ੀ ਹਕੂਮਤ ਨੇ ਇਹਨਾਂ ਸਿੱਖ ਯੋਧਿਆਂ ਦੀ ਕੁਰਬਾਨੀ ਨੂੰ ਸਿਜਦਾ ਕਰਦਿਆਂ ਹੋਇਆਂ ਇਹਨਾਂ ਨੂੰ ਇੱਕੋ ਸਮੇਂ ' ਇੰਡੀਅਨ ਮੈਰਿਟ ਆਫ ਆਡਰ ' ਦੀ ਉਪਾਧੀ ਨਾਲ ਨਿਵਾਜਿਆ।  ਉਸ ਸਮੇ ਅੰਗਰੇਜੀ ਹਕੂਮਤ ਨੇ ਇਹਨਾਂ ਸ਼ਹੀਦ ਯੋਧਿਆਂ ਦੇ ਪਰਿਵਾਰਾਂ ਨੂੰ ਦੋ-ਦੋ ਮੁਰੱਬੇ ਜਮੀਨ ਅਤੇ ਇਹਨਾਂ ਦੀ ਯਾਦ ਵਿਚ ਤਿੰਨ ਯਾਦਗਾਰਾਂ ਵੀ ਸਥਾਪਿਤ ਕੀਤੀਆਂ | ਇਨਾਂ ਵਿੱਚੋਂ ਇੱਕ ਯਾਦਗਾਰ ਫਿਰੋਜ਼ਪੁਰ ਵਿਖੇ ਸਥਿਤ ਹੈ | ਇੱਥੇ ਬਾਅਦ ਵਿਚ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਇੱਕ ਗੁਰਦੁਆਰਾ ਵੀ ਬਣਾ ਦਿੱਤਾ ਗਿਆ।

ਸਿਰਲੇਖ-


ਸਾਰਾਗੜ੍ਹੀ ਦੀ ਇਸ ਲੜਾਈ ਨੂੰ ਦੁਨੀਆਂ ਦੀਆਂ 10 ਮਹਤਵਪੂਰਨ ਲੜਾਈਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ ਅਤੇ ਯੂ. ਐੱਨ. ਓ. ਦੀਆਂ ਸੱਤ ਮਹਤਵਪੂਰਨ ਲੜਾਈਆਂ ਵਿੱਚ ਵੀ ਇਸ ਲੜਾਈ ਨੂੰ ਇਕ ਗਿਣਿਆ ਜਾਂਦਾ ਹੈ । ਇਹ ਵੀ ਕਿਹਾ ਜਾਂਦਾ ਹੈ ਕਿ ਅੱਜ ਕੱਲ੍ਹ ਇੰਗਲੈਂਡ ਅਤੇ ਫਰਾਂਸ ਵਿੱਚ ਇਸ ਮਹੱਤਵਪੂਰਨ ਲੜਾਈ ਨੂੰ ਸਿਲੇਬਸ ਵਿਚ ਵੀ ਪੜ੍ਹਾਇਆ ਜਾ ਰਿਹਾ ਹੈ। ਸਿੱਖ ਫੌਜੀਆਂ ਦੀ ਇਸ ਲਾ ਮਿਸਾਲ ਕੁਰਬਾਨੀ ਇਤਿਹਾਸ ਵਿਚ ਹਮੇਸ਼ਾਂ ਖਾਸ ਕੁਰਬਾਨੀ ਵਜੋਂ ਦੇਖਿਆ ਜਾਵੇਗਾ।